ਡੇਹਲੋਂ (ਪ੍ਰਦੀਪ)-ਸਾਈਡ ਨਾ ਦੇਣ 'ਤੇ ਸਕੂਟਰੀ ਸਵਾਰ ਇਕ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਅਣਪਛਾਤੇ ਵਿਅਕਤੀ ਵਿਰੁੱਧ ਡੇਹਲੋਂ ਪੁਲਸ ਨੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੇਹਲੋਂ ਪੁਲਸ ਨੂੰ ਦਿੱਤੇ ਬਿਆਨ 'ਚ ਲੁਧਿਆਣਾ ਦੇ ਹੈਬੋਵਾਲ ਵਾਸੀ ਬਲਵੰਤ ਖੁਰਾਣਾ ਪੁੱਤਰ ਪ੍ਰਸ਼ੋਤਮ ਲਾਲ ਖੁਰਾਨਾ ਨੇ ਕਿਹਾ ਹੈ ਕਿ ਉਹ ਪਿੰਡ ਟਿੱਬਾ ਵਿਖੇ ਗੁਰਦੁਆਰਾ ਸੋਮਾਸਰ ਸਾਹਿਬ ਰੋਡ 'ਤੇ ਸਥਿਤ ਸਾਕਸ਼ੀ ਇੰਪੈਕਸ ਫੈਕਟਰੀ 'ਚ ਕੰਮ ਕਰਦਾ ਹੈ। ਬੀਤੀ 18 ਜੂਨ ਨੂੰ ਉਹ ਸ਼ਾਮ 7.40 ਦੇ ਕਰੀਬ ਕੰਮ ਖਤਮ ਕਰ ਕੇ ਸਕੂਟਰੀ 'ਤੇ ਆਪਣੇ ਘਰ ਹੈਬੋਵਾਲ ਚੱਲਿਆ ਸੀ ਕਿ ਜਦੋਂ ਉਹ ਟਿੱਬਾ ਪੁਲ ਕਰਾਸ ਕਰਕੇ ਲੁਧਿਆਣਾ ਵੱਲ ਜਾ ਰਿਹਾ ਸੀ, ਤਾਂ ਜਦੋਂ ਇਕ ਬੇ-ਆਬਾਦ ਕਾਲੋਨੀ ਨੇੜੇ ਬਾਪੂ ਆਸਾ ਰਾਮ ਆਸ਼ਰਮ ਦੇ ਸਾਹਮਣੇ ਪੁੱਜਾ ਤਾਂ ਸਾਈਡ ਦੇਣ 'ਤੇ ਦੇਰ ਹੋਣ 'ਤੇ ਪਿੱਛੋਂ ਆ ਰਹੀ ਇਕ ਅਣਪਛਾਤੀ ਗੱਡੀ 'ਚ ਸਵਾਰ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਜੋ ਉਸਦੀ ਸੱਜੀ ਵੱਖੀ 'ਚ ਲੱਗੀ, ਜਿਸ ਨਾਲ ਉਹ ਡਿੱਗ ਪਿਆ ਅਤੇ ਉੱਥੇ ਰਾਹ ਜਾਂਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ।
ਇਸ ਸਬੰਧੀ ਬਲਵੰਤ ਖੁਰਾਣਾ ਦੇ ਬਿਆਨਾਂ 'ਤੇ ਡੇਹਲੋਂ ਪੁਲਸ ਵੱਲੋਂ ਅਣਪਛਾਤੇ ਕਾਰ ਸਵਾਰ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ-ਦਿੱਲੀ ਦੀਆਂ ਉਡਾਣਾਂ 6 ਤੋਂ 9 ਜੁਲਾਈ ਤੱਕ ਬੰਦ
NEXT STORY