ਚੰਡੀਗੜ੍ਹ (ਆਸ਼ੀਸ਼) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) 2024 ਦੀ ਪ੍ਰੀਖਿਆ ਐਤਵਾਰ ਨੂੰ ਹੋਈ। ਇਹ ਪ੍ਰੀਖਿਆ ਸ਼ਹਿਰ ਦੇ 38 ਕੇਂਦਰਾਂ ’ਤੇ ਲਈ ਗਈ। ਇਨ੍ਹਾਂ ਕੇਂਦਰਾਂ ਦੇ ਬਾਹਰ 100 ਮੀਟਰ ਦੇ ਘੇਰੇ ’ਚ ਪ੍ਰੀਖਿਆ ਦੌਰਾਨ ਕਿਸੇ ਵੀ ਵਿਅਕਤੀ ਨੂੰ ਬਾਹਰ ਖੜ੍ਹੇ ਹੋਣ ਜਾਂ ਬੈਠਣ ਦੀ ਇਜਾਜ਼ਤ ਨਹੀਂ ਸੀ। ਪ੍ਰੀਖਿਆ ਦੋ ਪੜਾਵਾਂ ’ਚ ਕਰਵਾਈ ਗਈ ਸੀ। ਪ੍ਰੀਖਿਆ ਕੇਂਦਰ ’ਚ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਸਮੇਂ ਤੋਂ ਇਕ ਘੰਟਾ ਪਹਿਲਾਂ ਚੈਕਿੰਗ ਕਰਨ ਤੋਂ ਬਾਅਦ ਜਾਣ ਦਿੱਤਾ ਗਿਆ। ਪ੍ਰੀਖਿਆ ਦਾ ਸਮਾਂ ਸਵੇਰੇ 9.30 ਤੋਂ 11:30 ਵਜੇ ਤੱਕ ਅਤੇ ਦੂਜੀ ਸ਼ਿਫਟ ਦਾ ਸਮਾਂ ਦੁਪਹਿਰ 2.30 ਤੋਂ 4.30 ਵਜੇ ਤੱਕ ਸੀ। ਇਸ ਸਮੇਂ ਦੌਰਾਨ ਮਾਪੇ ਸੈਂਟਰ ਦੇ ਨੇੜੇ ਬਣੇ ਪਾਰਕ ’ਚ ਉਡੀਕ ਕਰਦੇ ਦੇਖੇ ਗਏ। ਕਰੀਬ 50 ਫ਼ੀਸਦੀ ਉਮੀਦਵਾਰ ਪ੍ਰੀਖਿਆ ਦੇਣ ਆਏ ਸਨ।
ਪੀ. ਯੂ. ਸੀ. ਈ. ਟੀ. ਪ੍ਰਵੇਸ਼ ਪ੍ਰੀਖਿਆ ਵੀ ਹੋਈ
ਪੰਜਾਬ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕੋਰਸਾਂ ’ਚ ਦਾਖ਼ਲੇ ਲਈ ਪੀ. ਯੂ. ਸੀ. ਈ. ਟੀ. ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ। ਐੱਮ. ਐੱਸ. ਸੀ. ਆਨਰਜ਼ ਦੂਜੇ ਸਾਲ ਕੈਮਿਸਟਰੀ ’ਚ 725 ’ਚੋਂ 659 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਐੱਮ. ਕਾਮ. ਆਨਰਜ਼ ’ਚ 241 ’ਚੋਂ 208, ਐੱਮ. ਐੱਸ. ਸੀ. 2 ਸਾਲਾ ਮਾਈਕ੍ਰੋ ਬਾਇਓਟੈਕਨਾਲੋਜੀ ’ਚ 302 ’ਚੋਂ 265, ਐੱਮ. ਏ. ਪੱਤਰਕਾਰੀ ਤੇ ਜਨ ਸੰਚਾਰ ਵਿਚ 187 ’ਚੋਂ 142, ਮਾਸਟਰ ਆਫ ਸੋਸ਼ਲ ਵਰਕ ’ਚ 142 ’ਚੋਂ 103, ਐੱਮ. ਐੱਸ. ਸੀ. ਐੱਚ. ਐੱਸ. ਭੌਤਿਕੀ/ਮੈਡੀਕਲ ਫਿਜ਼ਿਕਸ/ਇਲੈਕਟ੍ਰੋਨਿਕਸ ’ਚ 512 ’ਚੋਂ 461, ਐੱਮ.ਐੱਸ.ਸੀ. ਆਨਰਜ਼ ਦੂਜੇ ਸਾਲ ਬਨਸਪਤੀ ਵਿਗਿਆਨ ’ਚ 401 ’ਚੋਂ 363, ਮਾਸਟਰ ਇਨ ਪਬਲਿਕ ਹੈਲਥ ’ਚ 164 ’ਚੋਂ 138, ਐੱਮ. ਐੱਸ. ਸੀ. ਆਨਰਜ਼ ਦੂਜੇ ਸਾਲ ਜ਼ੂਲੋਜੀ ’ਚ 562 ਵਚੋਂ 495, ਐੱਮ. ਕਾਮ. ਬਿਜ਼ਨੈਸ ਇਕਨਾਮਿਕਸ ’ਚ 123 ’ਚੋਂ 95, ਐੱਮ.ਐੱਸ.ਸੀ. ਦੂਜੇ ਸਾਲ ’ਚ ਬਾਇਓ ਸੂਚਨਾ ਵਿਗਿਆਨ ’ਚ 83 ’ਚੋਂ 71, ਐੱਮ. ਐੱਸ. ਸੀ. ਆਨਰਜ਼/2 ਸਾਲ ਗਣਿਤ ’ਚ 420 ’ਚੋਂ 372, ਐੱਮ.ਏ. ਭੂਗੋਲ ’ਚ 271 ’ਚੋਂ 237, ਐੱਮ.ਐੱਸ.ਸੀ. ਆਨਰਜ਼ ਦੂਜੇ ਸਾਲ ਬਾਇਓ ਟੈਕਨਾਲੋਜੀ ’ਚ 418 ਵਿਚੋਂ 372, ਐੱਮ.ਕਾਮ. ਐਂਟਰਪ੍ਰੀਨਿਓਰਸ਼ਿਪ ਤੇ ਮਾਸਟਰ ਆਫ ਫੈਮਿਲੀ ਬਿਜ਼ਨੈਸ ’ਚ 60 ’ਚੋਂ 43 ਤੇ ਐੱਮ.ਟੈਕ ਇੰਸਟਰੂਮੈਂਟੇਸ਼ਨ ’ਚ 3 ਵਿਚੋਂ 2 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ।
ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ
NEXT STORY