ਜਲੰਧਰ (ਵੈੱਬ ਡੈਸਕ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਕੇਵਲ ਵਿਹਾਰ ਵਿਚ ਇਕ ਸਰਕਾਰੀ ਮਹਿਲਾ ਡਾਕਟਰ ਨੇ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਡਾ. ਮੀਨਾਕਸ਼ੀ ਸੂਦ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਥਾਣਾ 6 ਨੰਬਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਥੇ ਹੀ ਮੀਨਾਕਸ਼ੀ ਦੇ ਪਿਤਾ ਪ੍ਰਮੋਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮੀਨਾਕਸ਼ੀ ਦਾ ਵਿਆਹ ਸਾਲ 2018 'ਚ ਨਿੱਜੀ ਹਸਪਤਾਲ ਦੇ ਡਾ. ਪਿਊਸ਼ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੀਨਾਕਸ਼ੀ ਨੇ ਆਪਣੇ ਪਤੀ ਨੂੰ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਦਿੱਤਾ ਸੀ ਅਤੇ ਦੋਵਾਂ ਨੇ ਮਿਲ ਕੇ ਸਾਲ 2023 'ਚ ਇਕ ਹਸਪਤਾਲ ਵੀ ਬਣਾਇਆ ਸੀ।
ਇਹ ਵੀ ਪੜ੍ਹੋ: ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਪ੍ਰਮੋਦ ਨੇ ਦੱਸਿਆ ਕਿ ਕਰਜ਼ੇ ਦੀਆਂ ਕਿਸ਼ਤਾਂ ਮੀਨਾਕਸ਼ੀ ਖ਼ੁਦ ਭਰ ਰਹੀ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਸਾਲ 2023 'ਚ ਮੀਨਾਕਸ਼ੀ ਨੂੰ ਪਤਾ ਲੱਗਿਆ ਸੀ ਕਿ ਉਸ ਦੇ ਪਤੀ ਦੇ ਹਸਪਤਾਲ 'ਚ ਕੰਮ ਕਰਨ ਵਾਲੀ ਇਕ ਔਰਤ ਨਾਲ ਨਾਜਾਇਜ਼ ਸੰਬੰਧ ਹਨ। ਇਸ ਸਬੰਧੀ ਕੁਝ ਵੀਡੀਓ ਵੀ ਮੀਨਾਕਸ਼ੀ ਕੋਲ ਮੌਜੂਦ ਸਨ। ਪਰਿਵਾਰ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਲੈ ਕੇ ਡਾ. ਪਿਊਸ਼ ਨੇ ਕਈ ਵਾਰ ਮੀਨਾਕਸ਼ੀ ਨਾਲ ਹਿੰਸਕ ਵਿਵਹਾਰ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਪਿਤਾ ਨੇ ਕਈ ਵਾਰ ਪਿਊਸ਼ ਨੂੰ ਸਮਝਾਇਆ ਗਿਆ ਪਰ ਉਹ ਨਾ ਸਮਝਿਆ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਪਾਦਰੀ ਨੇ ਟੱਪੀਆਂ ਹੱਦਾਂ, ਕੁੜੀ ਦੀ ਰੋਲ਼ੀ ਪੱਤ, ਫਿਰ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਲੜਕੇ ਦੇ ਪਰਿਵਾਰ ਅੱਗੇ ਵੀ ਰੱਖਿਆ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਅੱਗੇ ਦੱਸਦੇ ਹੋਏ ਪਿਤਾ ਨੇ ਕਿਹਾ ਕਿ ਪਿਛਲੇ ਸਾਲ ਡਾ. ਪਿਊਸ਼ ਵੱਲੋਂ ਕੀਤੀ ਗਈ ਕਥਿਤ ਕੁੱਟਮਾਰ ਮਗਰੋਂ ਮੀਨਾਕਸ਼ੀ ਵੱਖ ਤੋਂ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਈ ਸੀ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹਾਲ ਹੀ 'ਚ ਜਦੋਂ ਮੀਨਾਕਸ਼ੀ ਆਪਣੇ ਲਈ ਘਰ ਖ਼ਰੀਦਣ ਲਈ ਬੈਂਕ ਤੋਂ ਕਰਜ਼ੇ ਦੀ ਜਾਣਕਾਰੀ ਲੈਣ ਗਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਮ 'ਤੇ ਪਹਿਲਾਂ ਹੀ ਉਸ ਦੇ ਪਤੀ ਨੇ ਉਸ ਦੇ ਜਾਅਲੀ ਦਸਤਖ਼ਤ ਕਰਕੇ ਕਰੀਬ ਢਾਈ ਕਰੋੜ ਰੁਪਏ ਦਾ ਲੋਨ ਲਿਆ ਹੋਇਆ ਸੀ। ਇਸ ਬਾਰੇ ਪਤੀ ਨਾਲ ਗੱਲ ਕਰਨ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ Orange Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁਧਿਆਣਾ ਵਿਚ ਜੀ.ਐੱਸ.ਟੀ ਫਰਜ਼ੀਵਾੜੇ ਦਾ ਖ਼ੁਲਾਸਾ, 20 ਕਰੋੜ ਰੁਪਏ ਦੀ ਰਿਕਵਰੀ
NEXT STORY