ਮਿਲਾਨ (ਸਾਬੀ ਚੀਨੀਆ) ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਕੰਮ ਕਰਨ ਸਬੰਧੀ ਰੋਬੀਨੋ ਵੇਨਤੂਰਾ ਦੀ ਯਾਦ ਵਿੱਚ 2019 ਵਿੱਚ ਸਿੱਖ ਫਾਊਂਡੇਸ਼ਨ ਯੂ.ਕੇ, ਸਿੱਖੀ ਸੇਵਾ ਸੋਸਾਇਟੀ ਦੁਆਰਾ ਇੱਟਲੀ ਦੇ ਜਿਲ੍ਹਾ ਫਰਾਰਾ ਚ ਪੈਂਦੇ ਸ਼ਹਿਰ ਫਨਾਲੇ ਮਿਲੀਆ ਵਿੱਚ ਇੱਕ ਯਾਦਗਾਰ ਸਥਾਪਿਤ ਕੀਤੀ ਗਈ ਸੀ, ਜਿੱਥੇ ਬੀਤੇ ਦਿਨੀ ਅਲਮਾ ਫਿਨਾਲਿਸ ਦੁਆਰਾ ਸਿੱਖੀ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਇਟਾਲੀਅਨ ਲੋਕਾਂ ਨੇ ਰੁਬਿਨੋ ਵੈਨਤੁਰਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਬੋਲਦਿਆਂ ਇਟਾਲੀਆਂਨਾਂ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਕਿਸੇ ਸਮੇਂ ਸਾਡੇ ਵੱਡੇ-ਵਡੇਰੇ ਪੰਜਾਬ 'ਚ ਸਿੱਖਾਂ ਦੇ ਕੋਲ ਕੰਮ ਕਰਨ ਜਾਂਦੇ ਸਨ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਇਹ ਲੋਕ ਸਾਡੇ ਦੇਸ਼ ਵਿੱਚ ਰਹਿ ਰਹੇ ਹਨ, ਜਿਹਨਾਂ ਨੇ ਸਾਡੇ ਮਹਾਰਾਜਾ ਰਣਜੀਤ ਸਿੰਘ ਯਾਦਗਾਰ ਸਥਾਪਿਤ ਕਰ ਸਾਡੇ ਪੁਰਖਿਆਂ ਦੀ ਯਾਦ ਤਾਜਾ ਕਰ ਦਿੱਤੀ। ਇਸ ਸਮਾਗਮ ਵਿੱਚ ਬਹੁਤ ਸਾਰੇ ਇਟਾਲੀਅਨ ਦਸਤਾਰਾਂ ਸਜਾ ਕੇ ਪੁੱਜੇ ਸਨ। ਸਮਾਗਮ ਦੇ ਅਖੀਰ ਵਿੱਚ ਗੱਤਕੇ ਵਾਲੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

ਇਸ ਮੌਕੇ 'ਤੇ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਗਈ ਅਤੇ ਅਲਮਾ ਫਿਨਾਲੀਸ ਵੱਲੋਂ ਵੀ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿਚ ਸਿੱਖੀ ਸੇਵਾ ਸੁਸਾਇਟੀ ਦੇ ਭਾਈ ਜਗਜੀਤ ਸਿੰਘ, ਗੁਰਸ਼ਰਨ ਸਿੰਘ ਅਤੇ ਬਿਸਮੇ ਸਿੰਘ ਤੋਂ ਇਲਵਾ ਵਰਲੱਡ ਸਿੱਖ ਸ਼ਹੀਦ ਮਿਲਟਰੀ (ਰਾਜਿ) ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸਤਿਨਾਮ ਸਿੰਘ, ਸੇਵਾ ਸਿੰਘ ਫੌਜੀ,ਮਨਜਿੰਦਰ ਸਿੰਘ ਖਾਲਸਾ, ਜਸਵੀਰ ਸਿੰਘ ਧਨੋਤਾ, ਕਮਲਜੀਤ ਸਿੰਘ, ਢਿਲੋਂ ਤੇ ਜਤਿੰਦਰ ਸਿੰਘ ਪੱਪੀ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬੀ ਮੁੰਡੇ ਨੂੰ ਅਮਰੀਕਾ 'ਚ ਹੋਈ 75 ਸਾਲ ਦੀ ਕੈਦ ! 55 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ, ਜਾਣੋ ਵਜ੍ਹਾ
NEXT STORY