ਅੰਮ੍ਰਿਤਸਰ (ਵੈੱਬ ਡੈਸਕ): ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋ ਗਿਆ ਹੈ। ਅਮਰੀਕਾ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਹੁਕਮਾਂ ਮਗਰੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਜਿਸ ਤਹਿਤ ਭਾਰਤ ਦੇ 205 ਲੋਕਾਂ ਨੂੰ ਲੈ ਕੇ ਪਹਿਲਾ ਜਹਾਜ਼ ਅੱਜ ਅੰਮ੍ਰਿਤਸਰ ਪਹੁੰਚਿਆ ਹੈ। ਇੱਥੇ ਹੁਣ ਇਸ ਵਿਚ ਸਵਾਰ ਲੋਕਾਂ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਤੇ ਅਪਰਾਧਕ ਪਿਛੋਕੜ ਵਾਲੇ ਲੋਕਾਂ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - Punjab: ਹੋਟਲ 'ਚ ਚੱਲ ਰਿਹਾ ਸੀ 'ਗੰਦਾ' ਧੰਦਾ! ਉੱਪਰੋਂ ਜਾ ਪਹੁੰਚੇ ਨਿਹੰਗ ਸਿੰਘ, ਕੰਧਾਂ ਟੱਪ-ਟੱਪ ਭੱਜੇ ਮੁੰਡੇ ਕੁੜੀਆਂ
ਜਾਣਕਾਰੀ ਮੁਤਾਬਕ ਅਮਰੀਕਾਂ ਵੱਲੋਂ ਡਿਪੋਰਟ ਕੀਤੇ ਗਏ ਇਨ੍ਹਾਂ ਲੋਕਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੇ ਟ੍ਰੈਵਲ ਏਜੰਟ, ਰੂਟ ਤੇ ਵਿਦੇਸ਼ ਜਾਣ ਦੇ ਕਾਰਨ ਸਣੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਇਸ ਸਾਰੀ ਪ੍ਰਕੀਰਿਆ ਦੇ ਵਿਚ ਕਈ ਘੰਟਿਆਂ ਦਾ ਸਮਾਂ ਵੀ ਲੱਗ ਸਕਦਾ ਹੈ। ਇਸ ਦੇ ਨਾਲ ਹੀ ਇੱਥੇ ਕੋਈ ਅਪਰਾਧ ਕਰ ਕੇ ਅਮਰੀਕਾ ਭੱਜੇ ਲੋਕਾਂ ਨੂੰ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਪਹਿਲਾਂ ਹੀ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚ ਚੁੱਕੀਆਂ ਹਨ।
ਇਸ ਫ਼ਲਾਈਟ ਵਿਚ ਕੁੱਲ 205 ਭਾਰਤੀ ਸਵਾਰ ਸਨ। ਇਨ੍ਹਾਂ ਵਿਚੋਂ 104 ਲੋਕਾਂ ਦੇ ਵੇਰਵੇ ਸਾਹਮਣੇ ਆਏ ਹਨ। ਇਸ ਵਿਚ ਗੁਜਰਾਤ, ਹਰਿਆਣਾ ਅਤੇ ਪੰਜਾਬ ਦੇ ਸਭ ਤੋਂ ਵੱਧ ਨਾਗਰਿਕ ਮੌਜੂਦ ਹਨ। 104 ਲੋਕਾਂ ਦੀ ਪਹਿਲੀ ਲਿਸਟ ਵਿਚ 33 ਲੋਕ ਗੁਜਰਾਤ, 33 ਹਰਿਆਣਾ, 31 ਪੰਜਾਬ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਲਿਸਟ ਵਿਚ 3 ਮਹਾਰਾਸ਼ਟਰ ਦੇ, 3 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਲੋਕਾਂ ਦੇ ਨਾਂ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ ਇਨ੍ਹਾਂ ਵਿਚ 13 ਨਾਬਾਲਗ ਵੀ ਸ਼ਾਮਲ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)
ਲਿਸਟ ਵਿਚ ਸ਼ਾਮਲ ਪੰਜਾਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਸੂਬੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਲੋਕ ਸ਼ਾਮਲ ਹਨ, ਪਰ ਜ਼ਿਆਦਾਤਰ ਲੋਕ ਦੋਆਬੇ ਨਾਲ ਸਬੰਧਤ ਹਨ। ਲਿਸਟ ਵਿਚ 4 ਲੋਕ ਜਲੰਧਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਭੁਲੱਥ, ਕਪੂਰਥਲਾ, ਪਟਿਆਲਾ, ਅੰਮ੍ਰਿਤਸਰ, ਜਗਰਾਓਂ ਤੇ ਹੋਰ ਇਲਾਕਿਆਂ ਦੇ ਲੋਕ ਵੀ ਜਹਾਜ਼ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਤਿੰਨ ਕੁੜੀਆਂ ਵੀ ਸ਼ਾਮਲ ਹਨ। ਇਹ ਤਿੰਨੋ ਅੰਮ੍ਰਿਤਸਰ, ਜਗਰਾਓਂ ਅਤੇ ਭੁਲੱਥ ਨਾਲ ਸਬੰਧਤ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਦੀ ਉਮਰ ਹੀ 30 ਸਾਲ ਤੋਂ ਘੱਟ ਹੈ। ਭੁਲੱਥ ਦਾ ਹੀ 10 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਪੂਰਥਲਾ ਦੇ 6, ਅੰਮ੍ਰਿਤਸਰ 5, ਜਲੰਧਰ ਤੇ ਪਟਿਆਲਾ ਦੇ 4-4 ਤੇ ਹੁਸ਼ਿਆਰਪੁਰ ਦੇ 2 ਲੋਕ ਸ਼ਾਮਲ ਹਨ।
ਗੌਰਵ ਯਾਦਵ ਕੇਂਦਰੀ ਸੁਰੱਖਿਆ ਬਲ ਦੇ ਡੀਜੀ ਲਈ ਪੈਨਲ ਵਿਚ ਸ਼ਾਮਲ
NEXT STORY