ਮੰਡੀ ਲਾਧੂਕਾ (ਸੰਦੀਪ) - ਆਧੁਨਿਕਤਾ ਦੇ ਮੌਜੂਦਾ ਯੁੱਗ ਵਿਚ ਮੋਬਾਇਲ ਅਤੇ ਇੰਟਰਨੈੱਟ ਹਰੇਕ ਵਿਅਕਤੀ ਲਈ ਜ਼ਰੂਰੀ ਹੋ ਗਿਆ ਹੈ ਅਤੇ ਜ਼ਿਆਦਾਤਰ ਕੰਮ ਇੰਟਰਨੈੱਟ ਰਾਹੀਂ ਹੀ ਹੁੰਦੇ ਹਨ। ਅਜਿਹੇ ਸਮੇਂ ਵਿਚ ਮੰਡੀ ਲਾਧੂਕਾ ਤੇ ਆਸ-ਪਾਸ ਦੇ ਪਿੰਡਾਂ ਦੇ ਮੋਬਾਇਲ ਤੇ ਇੰਟਰਨੈੱਟ ਉਪਭੋਗਤਾਵਾਂ ਨੂੰ ਪਿਛਲੇ 2 ਦਿਨਾਂ ਤੋਂ ਨੈੱਟਵਰਕ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।
ਪਿਛਲੇ ਦੋ ਦਿਨਾਂ ਤੋਂ ਮੰਡੀ ਵਿਚ ਜੀਓ ਤੇ ਬੀ. ਐੱਸ. ਐੱਨ. ਐੱਲ. ਦਾ ਨੈੱਟਵਰਕ ਬਹੁਤ ਹੀ ਖਰਾਬ ਚੱਲ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਇਲਾਕਾ ਵਾਸੀਆਂ ਅਸ਼ੀਸ਼ ਕੁੱਕੜ, ਰਜਤ ਸਿਡਾਨਾ, ਰੋਬਿਨ ਚਾਵਲਾ, ਰਾਜੇਸ਼ ਬੱਟੀ, ਸੁਨੀਲ ਕੁਮਾਰ, ਵੰਸ਼, ਸ਼ਿਵਮ ਢੱਲ, ਸ਼ੋਬਿਤ ਵਧਾਵਣ, ਸ਼ੰਪੀ ਬਜਾਜ, ਦਿਨੇਸ਼ ਰੱਸੇਵਟ, ਦਸ਼ਰਤ, ਵਿਸ਼ਵਾਸ ਅਰੋੜਾ ਤੇ ਗੋਰਾ ਢੱਲ ਨੇ ਦੱਸਿਆ ਕਿ ਉਕਤ ਕੰਪਨੀਆਂ ਦਾ ਨੈੱਟਵਰਕ ਬਿਲਕੁਲ ਨਾ ਦੇ ਬਰਾਬਰ ਹੈ, ਜਿਸ ਕਾਰਨ ਲੋਕਾਂ ਦੇ ਕਾਫੀ ਕੰਮ ਲਟਕੇ ਪਏ ਹਨ।
ਇਕ ਪਾਸੇ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਹਨ ਅਤੇ ਜ਼ਿਆਦਾਤਰ ਲੋਕ ਵੀ ਉਨ੍ਹਾਂ ਦੀ ਗੱਲ ਨੂੰ ਫਾਲੋ ਕਰਦਿਆਂ ਆਪਣਾ ਜ਼ਿਆਦਾ ਕੰਮ ਮੋਬਾਇਲ ਤੇ ਇੰਟਰਨੈੱਟ ਰਾਹੀਂ ਕਰਨ ਵੱਲ ਧਿਆਨ ਦੇ ਰਹੇ ਹਨ ਅਤੇ ਦੂਜੇ ਪਾਸੇ ਕੰਪਨੀਆਂ ਦੀਆਂ ਇਹ ਲਾਪ੍ਰਵਾਹੀਆਂ ਨਾ ਸਿਰਫ ਗਾਹਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ ਬਲਕਿ ਦੇਸ਼ ਦੇ ਏਜੰਡੇ ਨੂੰ ਵੀ ਰੋਕਦੀਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਪਭੋਗਤਾਵਾਂ ਵੱਲੋਂ ਮਹਿਗੇ ਰੇਟਾਂ 'ਤੇ ਆਪਣੇ ਮੋਬਾਇਲ ਤੇ ਇੰਟਰਨੈੱਟ ਪੈਕ ਨੂੰ ਰੀਚਾਰਜ ਕਰਵਾਇਆ ਜਾਂਦਾ ਹੈ ਪਰ ਨੈੱਟਵਰਕ ਦੀ ਸਮੱਸਿਆ ਹੋਣ ਕਾਰਨ ਉਨ੍ਹਾਂ ਵੱਲੋਂ ਕਰਵਾਏ ਗਏ ਰੀਚਾਰਜ ਬੇਕਾਰ ਜਾਂਦੇ ਹਨ ਤੇ ਉਨ੍ਹਾਂ ਨੂੰ ਬਾਅਦ ਵਿਚ ਕੰਪਨੀ ਵੱਲੋਂ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਜਾਂਦੀ, ਜਿਸ ਦਾ ਸਿੱਧਾ ਲਾਭ ਉਪਰੋਕਤ ਕੰਪਨੀ ਨੂੰ ਜਾਂਦਾ ਹੈ। ਉਨ੍ਹਾਂ ਦੂਰਸੰਚਾਰ ਵਿਭਾਗ ਤੋਂ ਮੰਗ ਕੀਤੀ ਕਿ ਨੈੱਟਵਰਕ ਦੀ ਸਮੱਸਿਆ ਜਲਦੀ ਤੋਂ ਜਲਦੀ ਹੱਲ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਜੇਬ 'ਚੋਂ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।
ਪੈਸੇ ਜੇਬ 'ਚੋਂ ਲਾ ਕੇ ਠੇਕੇਦਾਰ ਘੁੰਮਦੇ ਮਾਰੇ-ਮਾਰੇ
NEXT STORY