ਬਾਬਾ ਬਕਾਲਾ : ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਵਿਖੇ ਚਰਨਜੀਤ ਚੰਨੀ ਵੱਲੋਂ ਆਪਣੇ ਹਿਮਾਇਤੀ (ਪੱਖੀ) ਕਾਂਗਰਸੀਆਂ ਨਾਲ ਸਿਆਸੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਨਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹੋਏ ਅਤੇ ਨਾ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕਈ ਵੱਡੇ ਲੀਡਰ ਸ਼ਾਮਲ ਹੋਏ। ਇਥੇ ਹੀ ਬਸ ਨਹੀਂ ਪੰਜਾਬ ਕਾਂਗਰਸ ਦੇ ਫੇਸਬੁੱਕ ਵਾਲੇ ਅਧਿਕਾਰਕ ਪੇਜ 'ਤੇ ਵੀ ਕਾਨਫਰੰਸ ਦੀ ਵੀਡੀਓ ਸ਼ੇਅਰ ਤਕ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਰੱਖੜੀ 'ਤੇ ਭੈਣ ਘਰ ਜਾ ਰਹੇ ਭਰਾ ਦੀ ਮੌਤ, ਪਰਿਵਾਰ ਨੇ ਕਿਹਾ ਸਾਡੀ ਤਾਂ ਦੁਨੀਆ ਹੀ ਲੁੱਟੀ ਗਈ
ਇਸ ਤੋਂ ਪਹਿਲਾਂ ਵੀ ਚੰਨੀ ਧੜੇ ਨੇ ਲੁਧਿਆਣਾ ਵਿਖੇ ਰੈਲੀ ਕੀਤੀ ਸੀ ਅਤੇ ਉਸ ਵਿਚ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ ਗਿਆ ਜਦਕਿ ਸੂਬਾ ਕਾਂਗਰਸ ਪ੍ਰਧਾਨ ਦੂਰ ਰਹੇ। ਹੁਣ ਚੰਨੀ ਧੜੇ ਦੇ ਆਗੂਆਂ ਨੇ ਬਾਬਾ ਬਕਾਲਾ ਵਿਚ ਰੈਲੀ ਕੀਤੀ, ਇਸ ਰੈਲੀ ਵਿਚੋਂ ਵੀ ਰਾਜਾ ਵੜਿੰਗ ਸਣੇ ਕਈ ਵੱਡੇ ਕਾਂਗਰਸੀ ਆਗੂ ਨਾਦਾਰਦ ਰਹੇ।
ਇਹ ਵੀ ਪੜ੍ਹੋ : ਪੰਜਾਬ : 60 ਸਾਲ ਦੀ ਔਰਤ ਦਾ ਰੇਪ ਤੋਂ ਬਾਅਦ ਕਤਲ, ਪੂਰੀ ਘਟਨਾ ਜਾਣ ਕੰਬ ਜਾਵੇ ਰੂਹ
ਇਸ ਕਾਨਫਰੰਸ ਵਿਚ ਲੱਗੇ ਪੋਸਟਰਾਂ ਉਪਰ ਵੀ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਦੇ ਨਾਲ ਚੰਨੀ ਦੀ ਤਸਵੀਰ ਵੱਡੀ ਕਰਕੇ ਲੱਗੀ ਸੀ ਜਦਕਿ ਰਾਜਾ ਵੜਿੰਗ ਦੀ ਤਸਵੀਰ ਬਾਕੀ ਆਗੂਆਂ ਨਾਲ ਬਿਲਕੁਲ ਛੋਟੀ ਕਰਕੇ ਲਗਾਈ ਗਈ ਸੀ। ਇਸ ਕਾਨਫਰੰਸ ਵਿਚ ਚੰਨੀ ਦੇ ਸਮਰਥਕਾਂ ਨੇ ਇਥੋਂ ਤਕ ਆਖ ਦਿੱਤਾ ਕਿ ਅਸੀਂ ਚੰਨੀ ਨੂੰ ਮੁੱਖ ਮੰਤਰੀ ਬਣਾਵਾਂਗੇ ਇਸ ਲਈ ਸਾਨੂੰ ਹਾਈਕਮਾਨ ਦੇ ਹੁਕਮ ਦੀ ਵੀ ਉਡੀਕ ਨਹੀਂ ਹੈ। ਇਸ ਰੈਲੀ ਵਿਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ ਲਾਡੀ, ਹਰਮਿੰਦਰ ਸਿੰਘ ਗਿੱਲ, ਭਗਵੰਤ ਸਿੰਘ ਸੱਚਰ, ਕਰਨ ਵੜਿੰਗ, ਮਦਨਲਾਲ ਜਲਾਲਪੁਰ ਤੇ ਹੋਰ ਵੱਡੇ ਨੇਤਾ ਸ਼ਾਮਲ ਸਨ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਸਕੇ ਭੈਣ-ਭਰਾ ਦੀ ਮੌਤ, ਇਕੋ ਚਿਖਾ 'ਤੇ ਸਸਕਾਰ, ਪਿੰਡ 'ਚ ਨਹੀਂ ਬਲਿਆ ਚੁੱਲ੍ਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੱਖੜੀ 'ਤੇ ਭੈਣ ਘਰ ਜਾ ਰਹੇ ਭਰਾ ਦੀ ਮੌਤ, ਪਰਿਵਾਰ ਨੇ ਕਿਹਾ ਸਾਡੀ ਤਾਂ ਦੁਨੀਆ ਹੀ ਲੁੱਟੀ ਗਈ
NEXT STORY