ਬਠਿੰਡਾ, (ਵਰਮਾ)- ਡੇਰ ਸੱਚਾ ਸੌਦਾ ਦੇ ਪ੍ਰਮੁੱਖ ਸੰਤ ਗੁਰਮੀਤ ਸਿੰਘ ਰਾਮ ਦੀ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਪੰਚਕੂਲਾ ਵਿਚ ਅਗਲੀ ਪੇਸ਼ੀ 25 ਅਗਸਤ ਨੂੰ ਰੱਖੀ ਗਈ ਹੈ, ਜਿਸ ਵਿਚ ਡੇਰਾ ਪ੍ਰਮੁੱਖ ਨੂੰ ਅਦਾਲਤ ਵਿਚ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ। ਡੇਰਾ ਸੰਗਤ ਸੱਚਾ ਸੌਦਾ ਪ੍ਰਮੁੱਖ 'ਤੇ ਪੇਸ਼ ਨਾ ਹੋਣ ਦਾ ਦਬਾਅ ਬਣਾ ਰਹੀ ਹੈ, ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਗੁਰੂ ਤੋਂ ਸਹੁੰ ਵੀ ਲਈ ਕਿ ਉਹ ਅਦਾਲਤ ਵਿਚ ਪੇਸ਼ ਨਹੀਂ ਹੋਣਗੇ।
ਡੇਰਾ ਮਾਮਲੇ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਵਿਚ ਹਿੰਸਾ ਦੇ ਮੱਦੇਨਜ਼ਰ ਪੁਲਸ ਪੂਰੀ ਤਰ੍ਹਾਂ ਸਤਰਕ ਹੈ। ਪੂਰੇ ਸ਼ਹਿਰ ਨੂੰ ਸੀਲ ਕਰ ਕੇ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਸਾਰੇ ਪੁਲਸ ਕਰਮੀਆਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਸਾਰਿਆਂ ਨੂੰ ਡਿਊਟੀ ਦੇ ਵਾਪਸ ਆਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਪੁਲਸ ਤੇ ਜ਼ਿਲਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਅਲਰਟ ਕੀਤਾ ਹੋਇਆ ਹੈ ਤੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਲਾਈ ਗਈ ਹੈ।
ਪੰਜਾਬ ਦੇ ਵਿਸ਼ੇਸ਼ ਤੌਰ 'ਤੇ ਮਾਲਵਾ ਦੇ ਕੁਝ ਖੇਤਰ ਪੁਲਸ ਵੱਲੋਂ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ 'ਚ ਬਠਿੰਡਾ, ਮਲੋਟ, ਮੁਕਤਸਰ, ਅਬੋਹਰ, ਰਾਮਪੁਰਾ, ਸਲਾਬਤਪੁਰਾ, ਤਲਵੰਡੀ ਸਾਬੋ ਆਦਿ ਸ਼ਾਮਲ ਹਨ।
ਡੇਰਾ ਖਿਲਾਫ ਫੈਸਲਾ ਆਉਣ 'ਤੇ
ਹਿੰਸਾ ਦਾ ਅੰਦੇਸ਼ਾ
ਪੁਲਸ ਤੇ ਜ਼ਿਲਾ ਪ੍ਰਸ਼ਾਸਨ ਮੰਨਦਾ ਹੈ ਕਿ ਜੇਕਰ ਡੇਰੇ ਖਿਲਾਫ ਫੈਸਲਾ ਆਉਂਦਾ ਹੈ ਤਾਂ ਡੇਰਾ ਸੰਗਤ ਭੜਕ ਸਕਦੀ ਹੈ, ਜਿਸ ਵਿਚ ਹਿੰਸਾ ਦਾ ਵੀ ਖਤਰਾ ਬਣਿਆ ਹੋਇਆ ਹੈ। ਨਾਮਚਰਚਾ ਘਰ ਵਿਚ ਇਕੱਠੇ ਹੋਏ ਪ੍ਰੇਮੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਡੇਰਾ ਪ੍ਰਮੁੱਖ 'ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਹਰਿਆਣਾ, ਪੰਜਾਬ ਤੇ ਰਾਜਸਥਾਨ ਵਿਚ ਭਾਰੀ ਗਿਣਤੀ ਵਿਚ ਡੇਰਾ ਪ੍ਰੇਮੀ 25 ਅਗਸਤ ਤੋਂ ਪਹਿਲਾਂ ਹੀ ਪਹੁੰਚ ਜਾਣਗੇ ਅਤੇ ਅਗਲਾ ਨਿਰਦੇਸ਼ ਉਥੋਂ ਹੀ ਪ੍ਰਾਪਤ ਕਰਨਗੇ। ਡੇਰਾ ਸੰਗਤ ਨੂੰ ਵੀ ਇਕ ਹਫਤੇ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜਾ ਚੁਕੀ ਹੈ। 23 ਅਗਸਤ ਤੋਂ ਲੈ ਕੇ 30 ਅਗਸਤ ਤੱਕ ਡੇਰਾ ਸਮਰਥਕਾਂ ਨੂੰ ਆਪਣੇ ਕੰਮ ਤੋਂ ਛੁੱਟੀ ਲੈਣੀ ਹੋਵੇਗੀ।
ਪੁਲਸ ਹਰ ਹਾਲਾਤ ਨਾਲ ਨਿਪਟਣ ਲਈ ਤਿਆਰ
ਆਮ ਲੋਕਾਂ ਨੂੰ ਡਰ ਮੁਕਤ ਕਰਨ ਲਈ ਪੁਲਸ ਨੇ ਵੀ ਕਮਰ ਕੱਸ ਲਈ ਹੈ ਅਤੇ ਚੱਪੇ-ਚੱਪੇ 'ਤੇ ਚੌਕਸੀ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਬੇਸ਼ੱਕ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਨੂੰ ਰਿਜ਼ਰਵ ਸੁਰੱਖਿਆ ਬਟਾਲੀਅਨ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵੀ ਪੁਲਸ ਆਪਣੇ ਹਾਲਾਤ 'ਤੇ ਕਾਬੂ ਕਰੇਗੀ। ਆਈ. ਜੀ. ਜ਼ੋਨ ਬਠਿੰਡਾ ਅੱੈਮ. ਐੱਸ. ਛੀਨਾ ਦਾ ਕਹਿਣਾ ਹੈ ਕਿ ਪੁਲਸ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਨਹੀਂ ਦੇਵੇਗੀ। ਉਨ੍ਹਾਂ ਦੱਸਿਆ ਕਿ ਉਹ ਸਦਭਾਵਨਾ ਤੇ ਭਾਈਚਾਰਕ ਸਾਂਝ ਬਣਾਉਣ ਦੇ ਹਿਤੈਸ਼ੀ ਹਨ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਣ। ਐੱਸ. ਐੱਸ. ਪੀ. ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ਜ਼ਿਲੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਵਿਦਿਆਰਥੀਆਂ ਦੇ 2 ਗੁੱਟਾਂ 'ਚ ਖੂਨੀ ਸੰਘਰਸ਼, 2 ਜ਼ਖਮੀ
NEXT STORY