ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ ਵਿਸਾਖੀ ਬੰਪਰ-2018 ਦੀਆਂ ਟਿਕਟਾਂ ਵਿਕਰੀ ਲਈ ਜਾਰੀ ਕਰ ਦਿੱਤੀਆਂ ਹਨ, ਜਿਸ ਦੇ ਡੇਢ-ਡੇਢ ਕਰੋੜ ਦੇ ਪਹਿਲੇ ਦੋ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਆਮ ਲੋਕਾਂ ਨੂੰ ਦਿੱਤੇ ਜਾਣ ਦੀ ਗਾਰੰਟੀ ਦਿੱਤੀ ਗਈ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਜਨਵਰੀ 2018 ਵਿਚ ਨਿਊ ਯੀਅਰ ਲੋਹੜੀ ਬੰਪਰ 2018 ਦੇ ਕੱਢੇ ਗਏ ਡਰਾਅ ਦੇ ਡੇਢ-ਡੇਢ ਕਰੋੜ ਦੇ ਦੋਵੇਂ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਇਨਾਮ ਪਿੰਡ ਮਾਲੇਵਾਲ (ਨਾਭਾ) ਦੇ ਅਵਤਾਰ ਸਿੰਘ, ਜੋ ਕਿ ਕਾਰਪੇਂਟਰ ਹੈ ਅਤੇ ਪਿੰਡ ਅਟਾਵਾ (ਚੰਡੀਗੜ੍ਹ) ਦੇ ਸੁਰਿੰਦਰ ਕੁਮਾਰ, ਜੋ ਕਿ ਪਾਵਰ ਟੈਕਨੀਸ਼ੀਅਨ ਹੈ, ਦੇ ਨਿਕਲੇ ਹਨ। ਸੁਰਿੰਦਰ ਕੁਮਾਰ ਨੇ ਟਿਕਟ ਮੋਹਾਲੀ ਦੇ ਪੋਸਟ ਆਫਿਸ ਤੋਂ ਖਰੀਦੀ ਸੀ। ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੀਆਂ ਬੰਪਰ ਲਾਟਰੀਆਂ ਦੀ ਪੁਰਜ਼ੋਰ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਵਿਸਾਖੀ ਬੰਪਰ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਡਰਾਅ 18 ਅਪ੍ਰੈਲ 2018 ਨੂੰ ਕੱਢਿਆ ਜਾਵੇਗਾ। ਟਿਕਟਾਂ ਦੀ ਖਰੀਦ ਪੰਜਾਬ ਦੇ ਡਾਕ ਘਰਾਂ ਵਿਚੋਂ ਵੀ ਕੀਤੀ ਜਾ ਸਕਦੀ ਹੈ।
ਤਸਵੀਰਾਂ 'ਚ ਦੇਖੋ ਆਵਾਰਾ ਕੁੱਤਿਆਂ ਤੋਂ ਪਰੇਸ਼ਾਨ ਲੋਕਾਂ ਨੇ ਘਰਾਂ ਦੇ ਬਾਹਰ ਕੀ ਟੰਗਿਆ (ਵੀਡੀਓ)
NEXT STORY