ਜਲੰਧਰ (ਪੁਨੀਤ) – ਟ੍ਰੇਨਾਂ ਦੀ ਦੇਰੀ ਦੇ ਕ੍ਰਮ ਵਿਚ ਵੱਖ-ਵੱਖ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਸਿਟੀ ਅਤੇ ਕੈਂਟ ਸਟੇਸ਼ਨਾਂ ’ਤੇ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨ ਲਈ ਮਜਬੂਰ ਹੋਣਾ ਪਿਆ।
ਇਸੇ ਲੜੀ ਵਿਚ 15707 ਆਮਰਪਾਲੀ ਐਕਸਪ੍ਰੈੱਸ ਜਲੰਧਰ ਦੇ ਆਪਣੇ ਨਿਰਧਾਰਿਤ ਸਮੇਂ ਸਵੇਰੇ 10.30 ਤੋਂ 4 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 2.30 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਰੀ-ਸ਼ਡਿਊਲ ਹੋ ਕੇ ਦੇਰੀ ਨਾਲ ਚੱਲਣ ਵਾਲੀ ਅੰਮ੍ਰਿਤਸਰ ਕਲੋਨ ਸਪੈਸ਼ਲ 04651 ਲੱਗਭਗ 10 ਘੰਟੇ ਲੇਟ ਰਹੀ।
ਉਥੇ ਹੀ, ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 26405/26406 ਅੱਜ ਵੀ ਰੱਦ ਰਹੀ ਅਤੇ 13 ਨਵੰਬਰ ਨੂੰ ਵੀ ਰੱਦ ਰਹੇਗੀ। ਇਸੇ ਤਰ੍ਹਾਂ 14504 ਵੈਸ਼ਨੋ ਦੇਵੀ ਕਾਲਕਾ ਅਤੇ 22461 ਸ਼੍ਰੀ ਸ਼ਕਤੀ ਸੁਪਰਫਾਸਟ ਅੱਜ ਰੱਦ ਰਹੀ।
ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਫਗਵਾੜਾ ਤੇ ਕੈਂਟ ਰੇਲਵੇ ਸਟੇਸ਼ਨਾਂ ‘ਤੇ ਪੁਲਸ ਦੀ ਵਿਸ਼ੇਸ਼ ਚੈਕਿੰਗ
NEXT STORY