ਪਟਿਆਲਾ, (ਰਾਜੇਸ਼, ਰਾਣਾ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਟਿਆਲਾ ਮੰਡਲ-2 ਅਧੀਨ ਪੈਂਦੇ ਖੇਤਰਾਂ ਨੂੰ ਸਾਫ਼ ਪਾਣੀ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ। ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਵੈਨ ਇਸ ਮੰਡਲ ਦੇ ਚਾਰ ਬਲਾਕਾਂ, ਪਟਿਆਲਾ, ਸਨੌਰ, ਸਮਾਣਾ ਅਤੇ ਪਾਤੜਾਂ ਦੇ ਲਗਭਗ 125 ਪਿੰਡਾਂ ਵਿਚ ਜਾਵੇਗੀ। ਖਪਤਕਾਰਾਂ ਨੂੰ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵੈਨ ਰਾਹੀਂ ਸ਼ੁੱਧ ਪੀਣ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਬਾਰੇ ਵੀ ਦੱਸਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਇੰਜੀ. ਗੁਰਚਰਨ ਸਿੰਘ, ਇੰਜੀ. ਰਬਿੰਦਰ ਸਿੰਘ, ਇੰਜੀ. ਸਤਪਾਲ ਸਿੰਘ ਜਿੰਦਲ, ਐੈੱਸ. ਡੀ. ਓ. ਗੁਰਜੀਤ ਸਿੰਘ, ਨਰਿੰਦਰ ਕੁਮਾਰ, ਪਵਨਦੀਪ ਸਿੰਘ, ਬਲਜੀਤ ਸਿੰਘ ਅਤੇ ਜਗਦੀਸ਼ ਸਿੰਘ ਵੀ ਮੌਜੂਦ ਸਨ।
ਪਾਣੀ ਬਿੱਲਾਂ ਦੇ ਨਿਪਟਾਰੇ ਲਈ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ
ਕਾਰਜਕਾਰੀ ਇੰਜੀਨੀਅਰ ਸ਼੍ਰੀ ਏ. ਪੀ. ਗਰਗ ਨੇ ਦੱਸਿਆ ਕਿ ਦਿਹਾਤੀ ਪੱਧਰ 'ਤੇ ਰਹਿੰਦੇ ਬਕਾਇਆ ਪਾਣੀ ਦੇ ਬਿੱਲਾਂ ਸਬੰਧੀ ਸਰਕਾਰ ਵੱਲੋਂ ਮੁਆਫ਼ੀ ਯੋਜਨਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸਨੂੰ ਵਨ ਟਾਈਮ ਸੈਟਲਮੈਂਟ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ ਉਪਭੋਗਤਾ 2 ਹਜ਼ਾਰ ਭਰ ਕੇ ਆਪਣੇ ਬਿੱਲ ਦਾ ਇਕ ਵਾਰੀ ਹੀ ਨਿਪਟਾਰਾ ਕਰਵਾ ਸਕਦੇ ਹਨ। ਗੈਰ-ਕਾਨੂੰਨੀ ਕੁਨੈਕਸ਼ਨ ਇਕ ਹਜ਼ਾਰ ਰੁਪਏ ਦੀ ਫ਼ੀਸ ਨਾਲ ਰੈਗੂਲਰ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਆਮ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਦੇਣ ਲਈ ਜਾਰੀ ਕੀਤੀ ਗਈ ਹੈ ਅਤੇ 28 ਫਰਵਰੀ 2018 ਤੱਕ ਲਾਗੂ ਰਹੇਗੀ। ਜੇਕਰ ਇਸ ਤੋਂ ਬਾਅਦ ਵੀ ਕੋਈ ਵਿਅਕਤੀ ਭੁਗਤਾਨ ਨਹੀਂ ਕਰਦਾ ਤਾਂ ਉਸਦਾ ਕੁਨੈਕਸ਼ਨ ਕੱਟ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੇਂ ਕੁਨੈਕਸ਼ਨਾਂ ਉਪਰ ਵੀ ਰਾਹਤ ਦਿੱਤੀ ਗਈ ਹੈ ਅਤੇ ਹੁਣ ਨਵੇਂ ਕੁਨੈਕਸ਼ਨ ਬਿਲਕੁਲ ਮੁਫ਼ਤ ਕਰ ਦਿੱਤੇ ਗਏ ਹਨ।
ਮੋਬਾਇਲ 'ਤੇ ਅਸ਼ਲੀਲ ਗੱਲਾਂ ਤੇ ਮੈਸੇਜ ਕਰਨ ਦੇ ਮਾਮਲੇ 'ਚ ਨੌਜਵਾਨ ਗ੍ਰਿਫਤਾਰ
NEXT STORY