ਤਰਨਤਾਰਨ (ਰਾਜੂ, ਜ.ਬ) - ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 ’ਤੇ ਪੈਂਦੇ ਟੀ-ਪੁਆਇੰਟ ਨੌਸ਼ਹਿਰਾ ਪੰਨੂੰਆਂ ਵਿਖੇ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ ਕਰਕੇ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ’ਚ ਥਾਣਾ ਸਰਹਾਲੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਜਸਵੰਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਚੌਧਰੀਵਾਲਾ ਨੇ ਦੱਸਿਆ ਕਿ 9 ਜੂਨ ਨੂੰ ਉਹ ਆਪਣੇ ਪਤੀ ਬਲਵਿੰਦਰ ਸਿੰਘ ਨਾਲ ਮੋਟਰਸਾਈਕਲ ਨੰਬਰ ਪੀ.ਬੀ.46.ਈ.8828 ’ਤੇ ਸਵਾਰ ਹੋ ਕੇ ਆਪਣੇ ਘਰ ਤੋਂ ਖੇਤਾਂ ਨੂੰ ਜਾ ਰਹੇ ਸੀ।
ਪੜ੍ਹੋ ਇਹ ਵੀ ਖ਼ਬਰ - ਇਸ 13 ਸਾਲਾ ਬੱਚੀ ਦੇ ਹੱਥਾਂ ’ਚ ਹੈ ਜਾਦੂ, ਪੰਜਾਬ ਤੋਂ ਕੈਨੇਡਾ ਤੱਕ ਹਨ ਪੇਂਟਿੰਗਾਂ ਦੇ ਚਰਚੇ (ਵੀਡੀਓ)
ਇਸ ਦੌਰਾਨ ਜਦੋਂ ਉਹ ਟੀ-ਪੁਆਇੰਟ ਨੌਸ਼ਹਿਰਾ ਪੰਨੂੰਆਂ ਕੋਲ ਪਹੁੰਚੇ ਤਾਂ ਤਰਨਤਾਰਨ ਵਾਲੀ ਸਾਈਡ ਤੋਂ ਵਰਨਾ ਕਾਰ ਨੰਬਰ ਪੀ.ਬੀ.46.ਏ.ਐੱਫ.8055 ਬੜੀ ਤੇਜ਼ ਰਫ਼ਤਾਰ ਨਾਲ ਆਈ, ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਸ ਦੇ ਪਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਦੇ ਪਤਨੀ ਅਮਨਦੀਪ ਨੂੰ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਪਰ ਨਾਜ਼ੁਕ ਹਾਲਤ ਹੋਣ ਕਰਕੇ ਉਸ ਦੇ ਪਤੀ ਨੇ ਦਮ ਤੋੜ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼
ਉਸ ਸਮੇਂ ਸਦਮੇ ਵਿੱਚ ਹੋਣ ਕਰਕੇ ਉਨ੍ਹਾਂ ਨੇ ਉਸ ਦਾ ਪੋਸਟ ਮਾਰਟਮ ਨਹੀਂ ਕਰਵਾਇਆ ਪਰ ਬਾਅਦ ਵਿੱਚ ਐੱਸ.ਡੀ.ਐੱਮ. ਅੱਗੇ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਗਾਈ। ਇਸ ਸਬੰਧੀ ਏ.ਐੱਸ.ਆਈ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਆਦੇਸ਼ਾਂ ’ਤੇ ਮੁੱਦਈਆ ਦੇ ਬਿਆਨਾਂ ਉੱਪਰ ਸਹਿਜਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਢੰਡ ਖ਼ਿਲਾਫ਼ ਮੁਕੱਦਮਾ ਨੰਬਰ 88 ਧਾਰਾ 304ਏ/279/427 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ
ਕੋਰੋਨਾ ਮਹਾਮਾਰੀ ਦੇ ਬਦਲਦੇ ਸਰੂਪ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ
NEXT STORY