ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਚੰਦਰ ਨਗਰ 'ਚ ਬੁੱਧਵਾਰ ਤੜਕੇ ਸਵੇਰੇ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਸਬਜ਼ੀ ਵਿਕਰੇਤਾ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਰਾਮੂ (30 ਦੇ ਕਰੀਬ) ਵੱਜੋਂ ਹੋਈ ਹੈ, ਜੋ ਕਿ ਸਵੇਰੇ ਸਬਜ਼ੀ ਮੰਡੀ 'ਚੋਂ ਸਬਜ਼ੀ ਲੈਣ ਜਾ ਰਿਹਾ ਸੀ।

ਚੰਦਰ ਨਗਰ ਨੇੜੇ ਲੁੱਟ ਦੀ ਨੀਅਤ ਨਾਲ ਅਚਾਨਕ ਉਸ ਨੂੰ ਕੁੱਝ ਲੁਟੇਰਿਆਂ ਨੇ ਰੋਕ ਲਿਆ ਅਤੇ ਨਕਦੀ ਖੋਹਣ ਲੱਗੇ। ਇਸ ਤੋਂ ਬਾਅਦ ਲੁਟੇਰਿਆਂ ਵੱਲੋਂ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ੱਕੀ ਪਤਨੀ ਕਰ ਰਹੀ ਸੀ ਸਬ-ਇੰਸਪੈਕਟਰ ਪਤੀ ਦੀ ਜਾਸੂਸੀ, ਫਿਰ ਮੌਕੇ ’ਤੇ ਹੋਇਆ ਹਾਈਵੋਲਟੇਜ ਡਰਾਮਾ (ਵੀਡੀਓ)
NEXT STORY