ਕਲਾਨੌਰ, (ਮਨਮੋਹਨ)- ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਰਾਜਬੀਰ ਸਿੰਘ ਵੱਲੋਂ ਪੁਲਸ ਫੋਰਸ ਸਮੇਤ ਡਿਫੈਂਸ ਮਾਰਗ ਕਲਾਨੌਰ, ਟੀ-ਪੁਆਇੰਟ ਤੇ ਬੱਸ ਸਟੈਂਡ ਆਦਿ ਸਥਾਨਾਂ 'ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ।
ਇਸ ਮੌਕੇ ਐੱਸ. ਐੱਚ. ਓ. ਰਾਜਬੀਰ ਸਿੰਘ ਨੇ ਵਾਹਨ ਚਾਲਕਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਕਾਰਾਂ ਨੂੰ ਕਾਲੀਆਂ ਫਿਲਮਾਂ ਤੇ ਮੋਟਰਸਾਈਕਲਾਂ ਨਾਲ ਪਟਾਕੇ ਮਾਰਨ ਵਾਲੇ ਲੋਕਾਂ ਨੂੰ ਕਿਸ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੁਲਸ ਉਨ੍ਹਾਂ ਦੇ ਸੁਰੱਖਿਆ ਤੇ ਅਮਨ-ਸ਼ਾਂਤੀ ਲਈ ਵਚਨਬੱਧ ਹੈ। ਇਸ ਲਈ ਜਨਤਾ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੁਲਸ ਦਾ ਵੀ ਸਾਥ ਦੇਣ ਤੇ ਜੇਕਰ ਕਿਸੇ ਸ਼ਰਾਰਤੀ ਅਨਸਰ ਜਾਂ ਲਾਵਾਰਿਸ ਵਸਤੂ ਸਬੰਧੀ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ।
ਪੁਲਸ ਹੱਥ ਲੱਗੀ ਸਫਲਤਾ ਲੁਟੇਰਾ ਗਿਰੋਹ ਦੇ 5 ਮੈਂਬਰ ਗ੍ਰਿਫਤਾਰ
NEXT STORY