ਮੋਗਾ : ਜ਼ਿਲੇ ਵਿਚ ਬੀਤੇ ਦੋ ਮਹੀਨਿਆਂ ਦੌਰਾਨ 40 ਦੇ ਕਰੀਬ ਲੁੱਟ-ਖੋਹ ਦੀਆਂ ਹੋਈਆਂ ਵਾਰਦਾਤਾਂ ਨੇ ਪੁਲਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਖਾਸ ਕਰਕੇ ਸ਼ਹਿਰ ਵਿਚ ਰੋਜ਼ਾਨਾ ਦੀ ਤਰਜ਼ 'ਤੇ ਹੋ ਰਹੀ ਝੱਪਟਮਾਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਅਮਰਜੀਤ ਸਿੰਘ ਬਾਜਵਾ ਨੇ ਫੈਸਲਾ ਲਿਆ ਹੈ ਕਿ ਸ਼ਹਿਰ ਸਮੇਤ ਜ਼ਿਲੇ ਦੇ ਕਿਸੇ ਵੀ ਪੈਟਰੋਲ ਪੰਪ 'ਤੇ ਚਿਹਰਾ ਢੱਕ ਕੇ ਵਾਹਨ ਚਲਾਉਣ ਵਾਲੇ ਦੋ ਪਹੀਆ ਵਾਹਨ ਚਾਲਕ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ। ਫਿਰ ਭਾਵੇਂ ਉਹ ਮਹਿਲਾ ਹੋਵੇ ਜਾਂ ਪੁਰਸ਼। ਇਨ੍ਹਾਂ ਹੁਕਮਾਂ ਦੇ ਸੰਬੰਧ ਵਿਚ ਹਰ ਪੈਟਰੋਲ ਪੰਪ 'ਤੇ ਫਲੈਕਸ ਬੋਰਡ ਵੀ ਲਗਵਾ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸੰਦੀਪ ਹੰਸ ਸਮੇਤ ਐੱਸ. ਐੱਸ. ਪੀ. ਪ੍ਰੈੱਸ ਵਿਚ ਬਿਆਨ ਦੇ ਕੇ ਹੁਕਮ ਜਾਰੀ ਕਰ ਚੁੱਕੇ ਹਨ ਕਿ ਜ਼ਿਲੇ ਭਰ ਵਿਚ ਜੇ ਕੋਈ ਵੀ ਵਿਅਕਤੀ ਮੂੰਹ ਢੱਕ ਕੇ ਦੋ ਪਹੀਆ ਵਾਹਨ ਚਲਾਉਂਦਾ ਹੈ ਤਾਂ ਉਸ ਖਿਲਾਫ ਧਾਰਾ 188 ਦੇ ਅਧੀਨ ਕੇਸ ਦਰਜ ਕੀਤਾ ਜਾਵੇਗਾ। ਇਹ ਹੁਕਮ ਜ਼ਮੀਨੀ ਪੱਧਰ 'ਤੇ ਲਾਗੂ ਨਾ ਹੋ ਸਕੇ। ਇਸ ਦਾ ਸਬੂਤ ਹੈ ਕਿ ਜ਼ਿਲਾ ਪੁਲਸ ਨੇ ਬੀਤੇ ਇਕ ਸਾਲ ਵਿਚ ਇਕ ਵੀ ਵਿਅਕਤੀ 'ਤੇ ਮੂੰਹ ਢੱਕ ਕੇ ਵਾਹਨ ਚਲਾਉਣ ਦਾ ਕੇਸ ਦਰਜ ਨਹੀਂ ਕੀਤਾ। ਖਾਸ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਸ਼ਹਿਰ ਵਿਚ ਮੂੰਹ ਢੱਕ ਕੇ ਵਾਹਨ ਚਲਾਉਣਾ ਟ੍ਰੈਂਡ ਬਣ ਗਿਆ ਹੈ। ਪੁਲਸ ਰਿਕਾਰਡ ਅਨੁਸਾਰ ਅਪ੍ਰੈਲ ਤੋਂ ਲੈ ਕੇ 31 ਮਈ ਤੱਕ ਜ਼ਿਲੇ ਭਰ 'ਚ 40 ਦੇ ਕਰੀਬ ਲੁੱਟ ਦੀਆਂ ਵਾਰਦਾਤਾਂ ਵਾਪਰੀਆਂ ਹਨ। ਪੁਲਸ ਇਨ੍ਹਾਂ ਘਟਨਾਵਾਂ ਦੇ ਕੇਸ ਵੀ ਦਰਜ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਦਸ ਤੋਂ ਵੱਧ ਲੁੱਟ ਦੇ ਅਜਿਹੇ ਮਾਮਲੇ ਹਨ, ਜਿਨ੍ਹਾਂ ਵਿਚ ਪੁਲਸ ਅਜੇ ਜਾਂਚ ਕਰ ਰਹੀ ਹੈ। ਗੌਰਤਲਬ ਹੈ ਕਿ ਸਾਬਕਾ ਐੱਸ. ਐੱਸ. ਪੀ. ਸਨੇਹਦੀਪ ਸ਼ਰਮਾ ਨੇ ਲੁੱਟਖੋਹ 'ਤੇ ਸ਼ਿਕੰਜਾ ਕੱਸਣ ਲਈ ਜ਼ਿਲੇ ਦੀਆਂ ਸਮਾਜਸੇਵੀ ਸੰਸਥਾਵਾਂ ਦਾ ਸਹਿਯੋਗ ਲੈ ਕੇ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ 80 ਕੈਮਰੇ ਲਗਵਾਏ ਸਨ। ਕੈਮਰੇ ਉਦੋਂ ਤੱਕ ਚੱਲੇ ਜਦੋਂ ਤਕ ਐੱਸ. ਐੱਸ. ਪੀ. ਸਨੇਹਦੀਪ ਸ਼ਰਮਾ ਮੋਗਾ 'ਚ ਰਹੇ। ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਹੀ ਪੁਲਸ ਦੀ ਤੀਸਰੀ ਅੱਖ ਬੰਦ ਹੋ ਗਈ ਅਤੇ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਪੁਲਸ ਲੁੱਟਖੋਹ ਸੰਬਧੀ ਬਾਜ਼ਾਰ ਵਿਚ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਨਿਰਭਰ ਹੋ ਕੇ ਰਹਿ ਗਈ। ਪੁਲਸ ਨੇ ਨਗਰ ਨਿਗਮ ਤੋਂ ਦੋਬਾਰਾ ਕੈਮਰੇ ਲਗਾਉਣ ਨੂੰ 35 ਲੱਖ ਰੁਪਏ ਦਾ ਫੰਡ ਮੰਗਿਆ। ਨਿਗਮ ਦੀ ਜਰਨਲ ਹਾਊਸ ਦੀ ਬੈਠਕ ਵਿਚ ਇਸ ਪ੍ਰਸਤਾਅ ਨੂੰ ਹਰੀ ਝੰਡੀ ਨਾ ਮਿਲ ਸਕੀ, ਹਾਊਸ ਦਾ ਤਰਕ ਸੀ ਕਿ ਪੁਲਸ ਪਹਿਲਾਂ ਇਹ ਦੱਸੇ ਕਿ ਪਹਿਲਾਂ ਲੱਗੇ ਕੈਮਰਿਆਂ ਦਾ ਕੀ ਹੋਇਆ।
ਫਤਿਹਵੀਰ : ਰੋਸ ਪ੍ਰਦਰਸ਼ਨ ਕਰਦਿਆਂ ਲਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
NEXT STORY