ਸੰਗਰੂਰ (ਯਾਦਵਿੰਦਰ) - 6 ਜੂਨ ਦਿਨ ਵੀਰਵਾਰ ਨੂੰ ਜ਼ਿਲਾ ਸੰਗਰੂਰ ਦੇ ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਖੇ ਬੋਰਵੈਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਅੱਜ ਪੰਜਵੇਂ ਦਿਨ ਵੀ ਬਾਹਰ ਕੱਢਣ 'ਚ ਪ੍ਰਸ਼ਾਸਨ ਅਤੇ ਸਰਕਾਰ ਅਸਫਲ ਨਜ਼ਰ ਆ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅਸਫਲ ਕੋਸ਼ਿਸ਼ਾਂ ਦੇ ਖਿਲਾਫ ਆਮ ਲੋਕਾਂ ਦਾ ਗੁੱਸਾ ਸਾਹਮਣੇ ਨਜ਼ਰ ਆ ਰਿਹੈ, ਜਿਸ ਕਾਰਨ ਨੌਜਵਾਨਾਂ ਨੇ ਭਵਾਨੀਗੜ੍ਹ ਸ਼ਹਿਰ ਦੇ ਬਜ਼ਾਰਾਂ 'ਚ ਵੱਖ-ਵੱਖ ਨਾਅਰੇ ਵਾਲੀਆਂ ਤਖਤੀਆਂ ਫੜ ਕੇ ਰੋਸ ਮਾਰਚ ਕੱਢਿਆ।ਜਾਣਕਾਰੀ ਅਨੁਸਾਰ ਨੌਜਵਾਨਾਂ ਦੇ ਹੱਥਾਂ 'ਚ ਫੜੀਆਂ ਤਖਤੀਆਂ 'ਚ ਪੰਜਾਬ ਸਰਕਾਰ ਮੁਰਦਾਬਾਦ, ਪ੍ਰਸ਼ਾਸਨ ਮੁਰਦਾਬਾਦ, ਕਦੋਂ ਆਵੇਗਾ ਫਤਿਹਵੀਰ ਬਾਹਰ ਅਤੇ ਫਤਿਹਵੀਰ ਮਾਮਲੇ 'ਚ ਅਣਗਹਿਲੀ ਕਿਉਂ ਆਦਿ ਨਾਅਰੇ ਲਿਖੇ ਹੋਏ ਸਨ। ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਲੋਕਾਂ ਦੀਆਂ ਅਰਦਾਸਾਂ ਨਾਲ ਹੀ ਫਤਿਹ ਵੀਰ ਸਿੰਘ ਦੀ ਜ਼ਿੰਦਗੀ ਬਚ ਸਕਦੀ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਦੇ ਕੀਤੇ ਉਪਰਾਲੇ ਹੁਣ ਤੱਕ ਫੇਲ ਹੀ ਸਾਬਿਤ ਹੋਏ ਹਨ।
ਸੁਖਬੀਰ ਨੇ ਫਤਿਹ ਦੇ ਬਚਾਅ ਕਾਰਜਾਂ 'ਚ ਦੇਰੀ ਦਾ ਠੀਕਰਾ ਕੈਪਟਨ ਸਿਰ ਭੰਨਿਆ
NEXT STORY