ਖਰੜ (ਅਮਰਦੀਪ) : ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲਾ ਸਿਹਤ ਅਫਸਰ ਵਲੋਂ ਖਾਣ-ਪੀਣ ਵਾਲੀਆਂ ਤੇ ਮੀਟ ਦੀਆਂ ਦੁਕਾਨਾਂ ਦੀ ਸਾਫ-ਸਫਾਈ ਸਬੰਧੀ ਚੈਕਿੰਗ ਕਰਕੇ ਉਨ੍ਹਾਂ ਨੂੰ ਕਈ ਹਦਾਇਤਾਂ ਦਿੱਤੀਆਂ ਹਨ ਪਰ ਜਿਨ੍ਹਾਂ ਗੱਡੀਆਂ 'ਚੋਂ ਮੀਟ ਦੀਆਂ ਦੁਕਾਨਾਂ 'ਤੇ ਮੁਰਗੇ ਸਪਲਾਈ ਹੁੰਦੇ ਹਨ, ਉਨ੍ਹਾਂ ਗੱਡੀਆਂ ਦੀ ਹਾਲਤ ਇੰਨੀ ਮਾੜੀ ਹੁੰਦੀ ਹੈ ਕਿ ਬਦਬੂ ਆਉਂਦੀ ਹੈ ਤੇ ਸਾਫ-ਸਫਾਈ ਨਾ ਹੋਣ ਕਾਰਨ ਗੱਡੀ 'ਚ ਗੰਦਗੀ ਹੀ ਗੰਦਗੀ ਹੁੰਦੀ ਹੈ। ਜਿਹੜੇ ਮੁਰਗੇ ਮੀਟ ਦੀਆਂ ਦੁਕਾਨਾਂ 'ਤੇ ਸਪਲਾਈ ਹੁੰਦੇ ਹਨ, ਉਹ ਵੀ ਗੰਦਗੀ ਨਾਲ ਲਿੱਬੜੇ ਹੁੰਦੇ ਹਨ ਤੇ ਉਨ੍ਹਾਂ ਦੀ ਜਾਂਚ ਵੈਟਰਨਰੀ ਵਿਭਾਗ ਵਲੋਂ ਨਹੀਂ ਕੀਤੀ ਜਾਂਦੀ। ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਕੇ. ਕੇ. ਸ਼ਰਮਾ, ਖਰੜ ਯੂਥ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਹੈਪੀ ਤੇ ਬਾਕੀਆਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਗੱਡੀਆਂ ਦੀ ਵੀ ਸਾਫ-ਸਫਾਈ ਪ੍ਰਤੀ ਚੈਕਿੰਗ ਜ਼ਰੂਰੀ ਬਣਾਈ ਜਾਵੇ।
ਸੁਸ਼ਮਾ ਸਵਰਾਜ ਦੇ ਟਵੀਟ ਨਾਲ ਜਾਗੀ ਅਮਰੀਕਾ ਜਾ ਕੇ ਬੇਟੇ ਦਾ ਅੰਤਿਮ ਸੰਸਕਾਰ ਕਰਨ ਦੀ ਆਸ
NEXT STORY