ਲੁਧਿਆਣਾ (ਮੋਹਿਨੀ) : ਜੇਕਰ ਤੁਸੀਂ ਵੀ ਵੇਰਕਾ ਦਹੀਂ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੈ। ਵੇਰਕਾ ਮਿਲਕ ਪਲਾਂਟ ਹਰ ਸਮੇਂ ਆਪਣੇ ਬਣਾਏ ਉਤਪਾਦਾਂ ਦੀਆਂ ਖੂਬੀਆਂ ਗਿਣਾਉਣ ’ਚ ਲੱਗਾ ਰਹਿੰਦਾ ਹੈ ਪਰ ਵੇਰਕਾ ਦੇ ਉਤਪਾਦ 'ਚ ਵੱਡੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਦੀਪ ਨਗਰ ਵਾਸੀ ਅਨੀਤਾ ਗਰੇਵਾਲ ਨੇ ਵੇਰਕਾ ਦਹੀ ’ਚੋਂ ਨਿਕਲੇ ਕੀੜੇ ਦੀ ਵੀਡੀਓ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਆਟੇ 'ਚ ਸੁੰਡ ਤੇ ਦਾਲਾਂ 'ਚ ਫਿਰ ਰਹੇ ਕੀੜੇ, ਜਾਨਵਰਾਂ ਦੇ ਵੀ ਖਾਣ ਲਾਇਕ ਨਹੀਂ
ਅਨੀਤਾ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਕ ਦੁਕਾਨ ਤੋਂ ਵੇਰਕਾ ਦਾ ਦਹੀਂ ਖਰੀਦ ਕੇ ਲਿਆਈ ਸੀ, ਜਿਸ ਨੂੰ ਖੋਲ੍ਹਣ ’ਤੇ ਦਹੀਂ ਦੇ ਡੱਬੇ 'ਚੋਂ ਇਕ ਹਰੇ ਰੰਗ ਦਾ ਕੀੜਾ ਨਿਕਲਿਆ, ਜਿਸ ਦੀ ਸ਼ਿਕਾਇਤ ਵੇਰਕਾ ਮਿਲਕ ਪਲਾਂਟ ਦੇ ਸੇਲਜ਼ ਮੈਨੇਜਰ ਅਤੇ ਪ੍ਰੋਡਕਟ ਮੈਨੇਜਰ ਨੂੰ ਉਹ ਕਰ ਚੁੱਕੀ ਹੈ, ਜਦੋਂ ਕਿ ਵੇਰਕਾ ਦਾ ਕਹਿਣਾ ਹੈ ਕਿ ਉਹ ਇਸ ਸ਼ਿਕਾਇਤ ਦੀ ਜਾਂਚ ਲਈ ਟੀਮ ਭੇਜਣਗੇ।
ਇਹ ਵੀ ਪੜ੍ਹੋ : ਮੁੰਡੇ ਦਾ ਗਲਤ ਚਾਲ-ਚਲਣ ਦੇਖ ਕੁੜੀ ਵਾਲਿਆਂ ਨੇ ਤੋੜਿਆ ਰਿਸ਼ਤਾ, ਨਾਲ ਹੀ ਹੋ ਗਿਆ ਕਾਂਡ
ਅਨੀਤਾ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਦੱਸਣ ’ਤੇ ਮਹਿਕਮੇ ਦੇ ਮੁਲਾਜ਼ਮਾਂ ਦੇ ਹੱਥ-ਪੈਰ ਵੀ ਫੁੱਲ ਗਏ ਅਤੇ ਦਹੀਂ ਦੇ ਅੰਦਰ ਇਸ ਤਰ੍ਹਾਂ ਕੀੜਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਅਨੀਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਹਤ ਮਹਿਕਮੇ ਦੀ ਟੀਮ ਵੱਲੋਂ ਵੇਰਕਾ 'ਚ ਬਣਨ ਵਾਲੇ ਉਤਪਾਦਾਂ ਦੀ ਜਾਂਚ ਕਰਵਾਈ ਜਾਵੇ।
ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਦੀ ਲੜਾਈ ਨੇ ਮੋਹਤਬਰਾਂ ਨੂੰ ਪਹੁੰਚਾਇਆ ਹਸਪਤਾਲ, ਜਾਣੋ ਪੂਰਾ ਮਾਮਲਾ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਂਵਾਲੇ ਅਤੇ ਭਾਈ ਮੰਡ 'ਤੇ ਦਿੱਤਾ ਵੱਡਾ ਬਿਆਨ
NEXT STORY