ਮੋਹਾਲੀ (ਪਰਦੀਪ) : ਇੱਥੇ ਬੀਤੇ ਸ਼ਨੀਵਾਰ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਦਿਨ-ਦਿਹਾੜੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿੱਕੀ ਮਿੱਡੂਖੇੜਾ ਨੂੰ ਨਕਾਬਪੋਸ਼ਾਂ ਨੇ 12 ਗੋਲੀਆਂ ਮਾਰੀਆਂ, ਜਿਨ੍ਹਾਂ ’ਚੋਂ 10 ਗੋਲੀਆਂ ਉਸਦੇ ਸਰੀਰ ਦੇ ਆਰ-ਪਾਰ ਹੋ ਗਈਆਂ, ਜਦੋਂ ਕਿ 2 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਗੋਲੀਆਂ ਨਾਲ ਵਿੱਕੀ ਮਿੱਡੂਖੇੜਾ ਦੇ ਜਿਗਰ ਅਤੇ ਫੇਫੜੇ ਫੱਟ ਜਾਣ ਕਾਰਨ ਕੁੱਝ ਹੀ ਮਿੰਟਾਂ ’ਚ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਤੜਕੇ ਸਵੇਰੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਹਿਲਾਂ ਪਤਨੀ ਤੇ ਫਿਰ ਸੱਸ ਨੂੰ ਮਾਰੀ ਗੋਲੀ
ਵਿੱਕੀ ਦਾ ਪੋਸਟਮਾਰਟਮ ਫੇਜ਼-6 ਦੇ ਸਿਵਲ ਹਸਪਤਾਲ ਵਿਚ ਡਾ. ਚਰਨਪ੍ਰੀਤ ਕੌਰ ਦੀ ਅਗਵਾਈ ਵਾਲੀ ਡਾਕਟਰਾਂ ਦੇ 3 ਮੈਂਬਰੀ ਪੈਨਲ ਵੱਲੋਂ ਕੀਤਾ ਗਿਆ। ਡਾ. ਕੌਰ ਨੇ ਦੱਸਿਆ ਕਿ ਮਿੱਡੂਖੇੜਾ ਨੂੰ 12 ਗੋਲੀਆਂ ਲੱਗੀਆਂ ਹਨ, ਜਿਨ੍ਹਾਂ ’ਚੋਂ 10 ਗੋਲੀਆਂ ਉਸ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਅਤੇ 2 ਉਸ ਦੇ ਸਰੀਰ ’ਚੋਂ ਬਰਾਮਦ ਹੋਈਆਂ। ਕੁੱਝ ਗੋਲੀਆਂ ਪੁਆਇੰਟ ਬਲੈਂਕ ਰੇਂਜ ਤੋਂ ਚਲਾਈਆਂ ਗਈਆਂ ਸਨ।
ਇਹ ਵੀ ਪੜ੍ਹੋ : ਨੂਰਮਹਿਲ ਤੋਂ ਵੱਡੀ ਖ਼ਬਰ : ਤੜਕੇ ਸਵੇਰੇ ਘਰ 'ਚ ਵੜ ਕੇ ਗੋਲੀਆਂ ਨਾਲ ਭੁੰਨਿਆ ਨੌਜਵਾਨ, ਇਲਾਕੇ 'ਚ ਫੈਲੀ ਦਹਿਸ਼ਤ
ਕੁੱਝ ਉਸ ਦੀ ਛਾਤੀ ਅਤੇ ਪੇਟ ’ਤੇ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਯੋਗ ਹੈ ਕਿ ਸੈਕਟਰ-71 ਵਿਖੇ ਵਿੱਕੀ ਮਿੱਡੂਖੇੜਾ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਕਾਰਨ ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ 'ਤੇ ਡਿਗ ਪਿਆ ਸੀ। ਜਦੋਂ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਵਿੱਕੀ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਪਲਾਂ 'ਚ ਵਿਛਾਏ ਮੌਤ ਦੇ ਸੱਥਰ, ਛੋਟੀ ਬੱਚੀ ਸਮੇਤ ਭੈਣ-ਭਰਾ ਦੀ ਮੌਤ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਫ਼ਸੋਸਜਨਕ ਖ਼ਬਰ: ਪਟਿਆਲਾ ਮੋਰਚੇ ਦੌਰਾਨ ਭੂੰਦੜ ਦੀ ਮਜ਼ਦੂਰ ਬੀਬੀ ਦੀ ਮੌਤ
NEXT STORY