ਲੁਧਿਆਣਾ (ਰਾਜ)- ਹੰਬੜਾਂ ਰੋਡ ’ਤੇ ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਮੁੱਖ ਗਵਾਹ ਦਾ ਗੋਲ਼ੀ ਮਾਰ ਕੇ ਕਤਲ ਕਰਨ ਦੀ ਵਾਰਦਾਤ ਕੁਝ ਦੂਰੀ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਪੁਲਸ ਨੇ ਵੀਡੀਓ ਹਾਸਲ ਕਰ ਲਈ ਹੈ, ਜਿਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਕਰੇਟਾ ਕਾਰ ’ਤੇ ਆਏ ਬਦਮਾਸ਼ਾਂ ਨੇ ਸੂਰਜ ਦੇ ਸਿਰ ’ਤੇ ਗੋਲ਼ੀ ਮਾਰੀ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ ਉਸ ਦੇ ਸਾਥੀ ਹਰਪ੍ਰੀਤ ਸਿੰਘ ਦੇ ਪੇਟ ’ਚ ਗੋਲੀ ਮਾਰੀ ਸੀ, ਜੋ ਕਿ ਰੀੜ੍ਹ ਦੀ ਹੱਡੀ ਵਿਚ ਜਾ ਕੇ ਫੱਸ ਗਈ, ਉਸ ਦਾ ਅਜੇ ਤੱਕ ਇਲਾਜ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦਾ ਵੱਡਾ ਐਲਾਨ: 'ਦੋ-ਤਿੰਨ ਦਿਨਾਂ ’ਚ ਕਰਾਂਗਾ ਵੱਡੇ ਲੀਡਰਾਂ ਦਾ ਪਰਦਾਫ਼ਾਸ਼'
ਥਾਣਾ ਪੀ. ਏ. ਯੂ. ਦੀ ਪੁਲਸ ਨੇ ਕਰੇਟਾ ਕਾਰ ਕਬਜ਼ੇ ਵਿਚ ਲੈ ਲਈ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਏ. ਡੀ. ਸੀ. ਪੀ. ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ’ਚ ਵੱਖ-ਵੱਖ ਟੀਮਾਂ ਬਣੀਆਂ ਹਨ, ਜੋ ਕਿ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕਰਨ ਵਿਚ ਲੱਗੀਆਂ ਹਨ। ਹੁਣ ਤੱਕ ਕੋਈ ਮੁੱਖ ਮੁਲਜ਼ਮ ਪੁਲਸ ਦੀ ਗ੍ਰਿਫਤ ’ਚ ਨਹੀਂ ਆਇਆ ਹੈ। ਪੁੱਛਗਿੱਛ ਲਈ ਪੁਲਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ। ਉੱਥੇ ਤਿੰਨ ਡਾਕਟਰਾਂ ’ਤੇ ਆਧਾਰਿਤ ਇਕ ਬੋਰਡ ਨੇ ਸੂਰਜ ਪ੍ਰਕਾਸ਼ ਦੀ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ ਵਿਚ ਪਤਾ ਲੱਗਾ ਹੈ ਕਿ ਉਸ ਦੇ ਸਿਰ ’ਤੇ ਇਕ ਗੋਲੀ ਲੱਗੀ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਗਈ ਅਤੇ ਸਖ਼ਖਤ ਸੁਰੱਖਿਆ ਵਿਚਕਾਰ ਅੰਤਿਮ ਸੰਸਕਾਰ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਬਦਮਾਸ਼ਾਂ ’ਚ ਬਚਨ ਸਿੰਘ ਮਾਰਗ ਦੇ ਨੇੜੇ ਇਕ ਘਰ ਕਿਰਾਏ ’ਤੇ ਲਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉਸੇ ਘਰ ਗਏ ਸਨ, ਜਿੱਥੇ ਕਾਰ ਖੜ੍ਹੀ ਕਰ ਕੇ ਮੁਲਜ਼ਮ ਉੱਥੋਂ ਫਰਾਰ ਹੋ ਗਏ। ਉਸੇ ਘਰ ਦੇ ਬਾਹਰੋਂ ਹੀ ਪੁਲਸ ਨੇ ਕਾਰ ਬਰਾਮਦ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - Breaking: ਸ਼ੁੱਭਕਰਨ ਦੇ ਕਤਲ ਦੇ ਮਾਮਲੇ 'ਚ FIR ਦਰਜ, ਸ਼ੁਰੂ ਹੋਇਆ ਪੋਸਟਮਾਰਟਮ, ਅੱਜ ਹੋਵੇਗਾ ਸਸਕਾਰ (ਵੀਡੀਓ)
ਪੁਲਸ ਹੁਣ ਬਚਨ ਸਿੰਘ ਮਾਰਗ ਇਲਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ’ਚ ਜੁਟੀ ਹੋਈ ਹੈ, ਤਾਂ ਕਿ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕੇ ਕਿ ਉਹ ਕਿਸ ਪਾਸੇ ਫਰਾਰ ਹੋਏ ਹਨ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਡੇਵਿਡ ਮਸੀਹ, ਕਾਲਾ, ਬਬਨ, ਵਿੱਕੀ ਅਤੇ ਗੱਗੂ, ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਕਤਲ ਕਰਨ ਵਾਲੇ ਰੋਹਿਤ ਅਤੇ ਉਸ ਦੇ ਸਾਥੀਆਂ ਦੇ ਸੰਪਰਕ ’ਚ ਸਨ। ਹੋ ਸਕਦਾ ਹੈ ਕਿ ਕੇਸ ਵਿਚ ਪ੍ਰਭਾਵ ਪਾਉਣ ਲਈ ਉਨ੍ਹਾਂ ਨੇ ਮੁੱਖ ਗਵਾਹ ਸੂਰਜ ਨੂੰ ਮਰਵਾਇਆ ਹੋਵੇ ਪਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋ ਸਕੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਦਾ ਵੱਡਾ ਐਲਾਨ: 'ਦੋ-ਤਿੰਨ ਦਿਨਾਂ ’ਚ ਕਰਾਂਗਾ ਵੱਡੇ ਲੀਡਰਾਂ ਦਾ ਪਰਦਾਫ਼ਾਸ਼'
NEXT STORY