ਨਵੀਂ ਦਿੱਲੀ (ਭਾਸ਼ਾ) : ਜੋਤ ਜੀਤ ਸਿੰਘ ਨਾਂ ਦੇ ਇਕ ਸਿੱਖ ਵਿਅਕਤੀ ਨੇ ਕਿਹਾ ਕਿ ਕੌਮ ਦੇ ਲੋਕ ਖਾਲਿਸਤਾਨੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਜ਼ਿਆਦਾਤਰ ਸਿੱਖਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਸਿੰਘ (30) ਵੱਲੋਂ ਦਿੱਲੀ ਦੇ ਕਨਾਟ ਪਲੇਸ ’ਚ ਬਣਾਈ ਗਈ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਵੀਡੀਓ ’ਚ ਉਸ ਨੇ ਇਕ ਤਖ਼ਤੀ ਫੜੀ ਹੋਈ ਹੈ, ਜਿਸ ’ਤੇ ‘ਸੇ ਨੋ ਟੂ ਖਾਲਿਸਤਾਨ’ (ਖਾਲਿਸਤਾਨ ਨੂੰ ਨਾਂਹ ਕਹੋ) ਸੰਦੇਸ਼ ਲਿਖਿਆ ਹੈ। ਉਸ ਨੇ ਕਿਹਾ ਕਿ ਉਸ ਦੇ ਇਸ ਕਦਮ ਨੂੰ ਲੈ ਕੇ ਆਨਲਾਈਨ ਮੰਚ ’ਤੇ ਉਸ ਦੀ ਸ਼ਲਾਘਾ ਅਤੇ ਬੁਰਾਈ ਦੋਵੇਂ ਹੀ ਹੋ ਰਹੀਆਂ ਹਨ। ਉਨ੍ਹਾਂ ਦਾ ਇਹ ਬਿਆਨ ਭਾਰਤ ਅਤੇ ਕੈਨੇਡਾ ਵਿਚਾਲੇ ਇਕ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਆਇਆ ਹੈ।
ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ
ਸਿੰਘ ਨੇ 2 ਅਕਤੂਬਰ ਨੂੰ ਕਨਾਟ ਪਲੇਸ ’ਚ 2 ਮਿੰਟ 40 ਸੈਕਿੰਡ ਦੀ ਇਕ ਵੀਡੀਓ ਬਣਾਈ, ਜਿਸ ’ਚ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਹੈ ਅਤੇ ਹੱਥ ’ਚ ਇਕ ਤਖ਼ਤੀ ਫੜੀ ਹੋਈ ਹੈ। ਇਸ ਤਖਤੀ ’ਤੇ ‘ਮੇਰਾ ਭਾਰਤ ਮੇਰੀ ਜਾਨ’ ਅਤੇ ‘ਸੇ ਨੋ ਟੂ ਖਾਲਿਸਤਾਨ’ ਲਿਖਿਆ ਹੋਇਆ ਹੈ। ਵੀਡੀਓ ’ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਲੋਕ ਉਸ ਨਾਲ ਹੱਥ ਮਿਲਾ ਰਹੇ ਹਨ ਤੇ ਉਸ ਦੀ ਵੀਡੀਓ ਬਣਾ ਰਹੇ ਹਨ।
ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਕੂ ਲੈ ਕੇ ਘੁੰਮ ਰਿਹਾ ਨੌਜਵਾਨ ਕਾਬੂ
NEXT STORY