ਸੰਗਰੂਰ (ਦਲਜੀਤ ਸਿੰਘ ਬੇਦੀ): ਵਿਜੀਲੈਂਸ ਵਿਭਾਗ ਸੰਗਰੂਰ ਦੀ ਟੀਮ ਵਲੋਂ ਅੱਜ ਇੱਕ ਪਟਵਾਰੀ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਅਧਿਕਾਰੀ ਵੀ ਸ਼ੱਕ ਦੇ ਦਾਇਰੇ ਵਿੱਚ ਉਸ ਤੋਂ ਵਿਜੀਲੈਂਸ ਵਲੋਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਸੰਗਰੂਰ ਦੇ ਇੰਸਪੈਕਟਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਗੋਬਿੰਦਗੜ੍ਹ ਜੇਜੀਆਂ ਪਿੰਡ ਦਾ ਜਗਸੀਰ ਸਿੰਘ ਨੇ ਪਿੰਡ ਦਾ ਛੱਪੜ 10 ਸਾਲ ਲਈ ਪੰਚਾਇਤ ਤੋਂ ਠੇਕੇ ਤੇ ਲਿਆ ਸੀ, ਇਸ ਬਦਲੇ ਹਰ ਸਾਲ 52 ਹਜ਼ਾਰ ਰੁਪਏ ਦੇਣੇ ਕੀਤੇ ਸਨ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ
ਉਨ੍ਹਾਂ ਦੱਸਿਆ ਕਿ ਇਸ ਠੇਕੇ ਦੇ ਖ਼ਿਲਾਫ਼ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਹੀ ਇਕ ਵਿਅਕਤੀ ਨੇ ਡੀ.ਡੀ.ਪੀ.ਓ. ਸੰਗਰੂਰ ਦੇ ਕੇਸ ਕਰ ਦਿੱਤਾ ਸੀ ਕਿ ਛੱਪੜ ਠੇਕੇ ਤੇ ਦੇਣ ਨਾਲ ਪਿੰਡ ਵਿੱਚ ਸਫ਼ਾਈ ਦੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਕੇਸ ਕਰਨ ਉਪਰੰਤ ਉਨ੍ਹਾਂ ਨੇ ਆਪਸ ਵਿੱਚ ਰਾਜ਼ੀਨਾਮਾ ਕਰ ਲਿਆ। ਉਹ ਡੀ.ਡੀ.ਪੀ.ਓ. ਸੰਗਰੂਰ ਨੇ ਉਸ ਰਾਜ਼ੀਨਾਮੇ ਨੂੰ ਨਹੀਂ ਮੰਨਿਆ। ਇਸੇ ਦੌਰਾਨ ਮਹਿਕਮੇ ਦੇ ਪਟਵਾਰੀ ਜਗਸੀਰ ਸਿੰਘ ਨੇ ਉਸ ਤੋਂ 25 ਹਜ਼ਾਰ ਰੁਪਏ ਰਿਸ਼ਵਤ ਮੰਗ ਕੇ ਮਾਮਲਾ ਸੁਲਝਾਉਣ ਬਾਰੇ ਕਿਹਾ। ਮੁਦਈ ਜਗਸੀਰ ਸਿੰਘ ਨੇ ਇਸ ਬਾਰੇ ਵਿਜੀਲੈਂਸ ਨੂੰ ਦੱਸ ਦਿੱਤਾ ਤੇ ਉਨ੍ਹਾਂ ਉਕਤ ਪਟਵਾਰੀ ਨੂੰ 25 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਮਾਮਲੇ ਵਿੱਚ ਇਕ ਜ਼ਿਲ੍ਹਾ ਪੱਧਰੀ ਅਫ਼ਸਰ ਵੀ ਸ਼ੱਕ ਦੇ ਦਾਇਰੇ ਵਿੱਚ ਹੈ, ਉਸ ਤੋਂ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ
ਸਾਵਧਾਨ! ਸੋਸ਼ਲ ਮੀਡੀਆ 'ਤੇ ਵੀਡੀਓ ਕਾਲ ਰਾਹੀਂ ਕੁੜੀਆਂ ਇੰਜ ਕਰ ਰਹੀਆਂ ਬਲੈਕਮੇਲ
NEXT STORY