ਅੰਮ੍ਰਿਤਸਰ (ਇੰਦਰਜੀਤ) - ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਜੰਡਿਆਲਾ ਗੁਰੂ ਦੇ ਨਹਿਰੀ ਵਿਭਾਗ ’ਚ ਤਾਇਨਾਤ ਐਕਸੀਅਨ ਅਵਤਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀ ਨੇ ਨਹਿਰ ਦੇ ਕੀਤੇ ਗਏ ਕੰਮ ਦੇ 14 ਲੱਖ 38 ਲੱਖ ਰੁਪਏ ਦਿਵਾਉਣ ਲਈ ਠੇਕੇਦਾਰ ਕੋਲੋਂ 20 ਫੀਸਦੀ ਕਮਿਸ਼ਨ ਮੰਗੀ ਸੀ। ਐਕਸੀਅਨ ਅਵਤਾਰ ਸਿੰਘ ਨੇ ਸ਼ਿਕਾਇਤਕਰਤਾ ਸ਼ੇਰ ਸਿੰਘ ਕੋਲੋਂ ਰਕਮ ਦੀ ਕਲੀਅਰਿੰਗ ਲਈ 20 ਫ਼ੀਸਦੀ ਕਮਿਸ਼ਨ ਦੀ ਮੰਗ ਰੱਖ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਸ਼ੇਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਰਕਮ ਦਾ ਬਿੱਲ ਪੂਰੀ ਅਤੇ ਫਾਈਨਲ ਪੇਮੈਂਟ ਅਦਾ ਕਰਨ ਲਈ ਬਣਾਇਆ ਗਿਆ ਸੀ ਪਰ ਐਕਸੀਅਨ ਨੇ ਜਾਣਬੁਝ ਕੇ ਉਸ ਦੇ ਬਿੱਲ ਨੂੰ ਕਿਸ਼ਤਾਂ ਅਨੁਸਾਰ ਪਾਸ ਕਰ ਦਿੱਤਾ ਤਾਂ ਕਿ ਮੈਂ ਪੂਰੀ ਪੇਮੈਂਟ ਲੈ ਕੇ ਉਸਦੀ ਰਿਸ਼ਵਤ ਦੀ ਰਕਮ ਨੂੰ ਦਬਾਅ ਨਾ ਲਵਾਂ। ਇਸ ਉਪਰੰਤ ਐਕਸੀਅਨ ਨੇ 7.70 ਲੱਖ ਦੀ ਰਕਮ ਉਸ ਦੇ ਬੈਂਕ ਅਕਾਊਂਟ ’ਚ ਪਾ ਦਿੱਤੀ। ਇਸ ਦੇ ਨਾਲ ਐਕਸੀਅਨ ਨੇ ਉਸ ਕੋਲੋਂ ਡੇਢ ਲੱਖ ਰੁਪਏ ਦੀ ਰਕਮ ਬਤੌਰ ਰਿਸ਼ਵਤ ਅੰਮ੍ਰਿਤਸਰ ਸਥਿਤ ਦਫ਼ਤਰ ’ਚ ਲੈ ਲਈ ਅਤੇ ਬਾਕੀ ਦੀ 6 ਲੱਖ ਰੁਪਏ ਦੀ ਸਰਕਾਰੀ ਪੇਮੈਂਟ ਦੇਣ ਲਈ 2 ਲੱਖ ਹੋਰ ਬਤੌਰ ਰਿਸ਼ਵਤ ਮੰਗ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਸੁਖਬੀਰ ਬਾਦਲ ਦਾ CM ਚੰਨੀ 'ਤੇ ਵੱਡਾ ਹਮਲਾ, ਕਿਹਾ ‘ਮੁੰਡਾ ਚਲਾਉਂਦਾ ਕਰੋੜਾਂ ਦੀ ਗੱਡੀ ਤੇ ਖ਼ੁਦ ਲੈਂਦਾ ਰੇਤੇ ਦਾ ਪੈਸਾ’
ਸ਼ਿਕਾਇਤਕਰਤਾ ਨੇ ਦੱਸਿਆ ਕਿ ਰਕਮ ਫਸ ਜਾਣ ਕਾਰਨ ਉਸ ਨੂੰ ਮਜ਼ਬੂਰਨ ਉਸ ਦੀ ਸ਼ਰਤ ’ਤੇ ਹਾਮੀ ਭਰਨੀ ਪਈ। ਉਸ ਨੂੰ ਉਸ ਰਕਮ ਦੇ ਬਤੌਰ ਕਿਸ਼ਤ 20 ਹਜ਼ਾਰ ਰੁਪਏ ਦੇਣ ਨਿਸ਼ਚਿਤ ਕੀਤੇ ਸਨ ਪਰ ਇਹ ਸਰਾਸਰ ਬੇਇਨਸਾਫ਼ੀ ਸੀ। ਇਸ ਮਾਮਲੇ ਦੀ ਪੂਰੀ ਜਾਣਕਾਰੀ ਸ਼ਿਕਾਇਤਕਰਤਾ ਸ਼ੇਰ ਸਿੰਘ ਨੇ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੂੰ ਦਿੱਤੀ। ਐੱਸ.ਐੱਸ.ਪੀ. ਪਰਮਪਾਲ ਸਿੰਘ ਦੇ ਹੁਕਮ ’ਤੇ ਡੀ.ਐੱਸ.ਪੀ. ਹਰਪ੍ਰੀਤ ਸਿੰਘ ਅਤੇ ਇੰਸਪੈਕਟਰ ਤਿਲਕ ਰਾਜ ਦੀ ਅਗਵਾਈ ’ਚ ਵਿਜੀਲੈਂਸ ਟੀਮ ਨੇ ਮੁਲਜ਼ਮ ਅਧਿਕਾਰੀ ਅਵਤਾਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ. ਅੰਮ੍ਰਿਤਸਰ ਬਾਰਡਰ ਰੇਂਜ ਪਰਮਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਐਕਸੀਅਨ ਅਵਤਾਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ
ਜਲੰਧਰ ’ਚ 'ਬਾਬੇ ਨਾਨਕ' ਦੇ ਪ੍ਰਕਾਸ਼ ਦਿਹਾੜੇ ਸਬੰਧੀ ਅਲੌਕਿਕ ਨਗਰ ਕੀਰਤਨ ਅੱਜ, ਸਾਰੇ ਪ੍ਰਬੰਧ ਮੁਕੰਮਲ
NEXT STORY