ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀਆਂ ਵੱਖ-ਵੱਖ ਰੇਂਜਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਜ਼ਿਲ੍ਹੇ ਵਿਚ ਜਾਂ ਸਦਰ ਮੁਕਾਮ 'ਤੇ ਕਿਸੇ ਵਿਜੀਲੈਂਸ ਜਾਂਚ ਜਾਂ ਵਿਜੀਲੈਂਸ ਮੁਕੱਦਮੇ ਨਾਲ ਸਬੰਧਤ ਕਿਸੇ ਵੀ ਧਿਰ ਨੂੰ ਬਿਊਰੋ ਦੇ ਦਫ਼ਤਰ ਜਾਂ ਥਾਣੇ ਨਹੀਂ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ : ਤ੍ਰਿਪਤ ਬਾਜਵਾ ਦੀ ਉਪ ਕੁਲਪਤੀ ਨੂੰ ਚਿੱਠੀ, ਪੀ. ਯੂ. ਚੋਣਾਂ ਦਾ ਮੁੱਦਾ ਚੁੱਕਿਆ
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕੌਮੀ ਤਿਉਹਾਰ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਅਜਿਹਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਸੂਬੇ ਵਿਚ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਅਧਿਕਾਰੀ/ਮੁਲਾਜ਼ਮ ਵੱਲੋਂ ਦੀਵਾਲੀ ਦੇ ਨਾਂ ਉੱਪਰ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਜਾਂ ਅਜਿਹਾ ਕੋਈ ਹੋਰ ਹਰਬਾ ਨਾ ਵਰਤਿਆ ਜਾਵੇ ਜਿਸ ਨਾਲ ਕਿਸੇ ਵਿਅਕਤੀ ਨੂੰ ਪ੍ਰੇਸ਼ਾਨੀ ਦਰਪੇਸ਼ ਹੋਵੇ।
ਇਹ ਵੀ ਪੜ੍ਹੋ : ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖ਼ੁਲਾਸਾ, ਬਿਸ਼ਨੋਈ ਗੈਂਗ ਬਾਰੇ ਵੱਡੀ ਗੱਲ ਆਈ ਸਾਹਮਣੇ
ਇਸ ਦੇ ਨਾਲ ਹੀ ਬਿਊਰੋ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਦੀਵਾਲੀ ਦੇ ਨਾਮ ਉਪਰ ਰਿਸ਼ਵਤ ਲੈਂਦਾ ਪਾਇਆ ਗਿਆ ਤਾਂ ਅਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਿਊਰੋ ਦੇ ਉੱਚ ਅਧਿਕਾਰੀਆਂ ਨੇ ਸਮੂਹ ਖੇਤਰੀ ਵਿਜੀਲੈਂਸ ਅਧਿਕਾਰੀਆਂ/ਕਰਮਚਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ।
ਇਹ ਵੀ ਪੜ੍ਹੋ : ਪਤੀ ਨੂੰ ਧੋਖਾ ਦੇਣ ਵਾਲੀ ਐੱਨ. ਆਰ. ਆਈ. ਲਾੜੀ ਲਈ ਅਦਾਲਤ ਦਾ ਫਰਮਾਨ
ਸਾਵਧਾਨ! ਹਾਲੇ ਟਲਿਆ ਨਹੀਂ ਹੈ ਕੋਰੋਨਾ ਦਾ ਖ਼ਤਰਾ, ਸੂਬੇ 'ਚ ਦੂਜੀ ਲਹਿਰ ਆਉਣ ਦਾ ਖਦਸ਼ਾ
NEXT STORY