ਫਤਹਿਗੜ੍ਹ ਸਾਹਿਬ/ਚੰਡੀਗੜ੍ਹ/ਜਲੰਧਰ (ਸੁਰੇਸ਼, ਜਗਦੇਵ, ਜੱਜੀ, ਅੰਕੁਰ, ਧਵਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਅਮਲੋਹ ਅਤੇ ਪੰਚਾਇਤਾਂ ਨੂੰ ਜਾਰੀ ਕੀਤੇ ਗਏ ਸਰਕਾਰੀ ਫੰਡ ਵਿਚ 40,85,175 ਰੁਪਏ ਦੀ ਕਥਿਤ ਹੇਰ-ਫੇਰ ਕਰਨ ਦੇ ਦੋਸ਼ ’ਚ ਫਤਹਿਗੜ੍ਹ ਸਾਹਿਬ ’ਚ ਤਾਇਨਾਤ ਡੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ ਅਤੇ ਇਕ ਨਿੱਜੀ ਵਿਅਕਤੀ ਹੰਸਪਾਲ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਥਿਤ ਹੇਰ-ਫੇਰ ਨੂੰ ਲੈ ਕੇ ਅਮਲੋਹ ਦੇ ਤਤਕਾਲੀ ਬੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ (ਹੁਣ ਡੀ.ਡੀ.ਪੀ.ਓ.) ਸਣੇ 5 ਲੋਕਾਂ ਦੇ ਖਿਲਾਫ਼ ਵਿਜੀਲੈਂਸ ਥਾਣਾ ਪਟਿਆਲਾ ਰੇਂਜ ’ਚ ਆਈ.ਪੀ.ਸੀ. ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕ ਐਕਟ ਦੀ ਧਾਰਾ 13 (1) ਅਤੇ 13 (2) ਦੇ ਤਹਿਤ ਐੱਫ.ਆਈ.ਆਰ. ਨੰਬਰ 37, ਮਿਤੀ 09.08. 2024 ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਜ਼ਿਕਰਯੋਗ ਹੈ ਕਿ ਉਕਤ ਕਥਿਤ ਦੋਸ਼ੀਆਂ ਨੇ ਕਥਿਤ ਤੌਰ ’ਤੇ ਆਪਸੀ ਮਿਲੀਭੁਗਤ ਨਾਲ ਕੁੱਝ ਨਿੱਜੀ ਫਰਮਾਂ ਅਤੇ ਇਕ ਨਿੱਜੀ ਵਿਅਕਤੀ ਦੇ ਨਾਂ ’ਤੇ ਫਰਜ਼ੀ ਫੰਡ ਜਾਰੀ ਕਰਕੇ 40,85,175 ਰੁਪਏ ਦੀ ਸਰਕਾਰੀ ਧਨ ਰਾਸ਼ੀ ਦਾ ਕਥਿਤ ਹੇਰ-ਫੇਰ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਰੰਧਾਵਾ (ਤਤਕਾਲੀਨ ਬੀ. ਡੀ. ਪੀ. ਓ. ਅਮਲੋਹ) ਅਤੇ ਇਕ ਹੋਰ ਕਥਿਤ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ੋਰਦਾਰ ਮੀਂਹ ਤੋਂ ਬਾਅਦ ਸ਼ਹਿਰ ਦੀ ਆਬੋ-ਹਵਾ ਹੋਈ ਸਾਫ਼, ਜਲੰਧਰ ਤੋਂ ਹੀ ਦਿਖਣ ਲੱਗੇ ਹਿਮਾਚਲ ਦੇ ਪਹਾੜ
NEXT STORY