ਜਲੰਧਰ : ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਈ ਜ਼ੋਰਦਾਰ ਬਾਰਿਸ਼ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਗਰਮੀ ਤੋਂ ਰਾਹਤ ਦਿਵਾਈ। ਇਸ ਦੇ ਨਾਲ ਹੀ ਕਈ ਇਲਾਕੇ ਪਾਣੀ 'ਚ ਡੁੱਬਦੇ ਵੀ ਦੇਖੇ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਈ ਦਿਨਾਂ ਦੀ ਬੱਦਲਵਾਹੀ ਤੋਂ ਬਾਅਦ ਪਏ ਮੀਂਹ ਕਾਰਨ ਕਈ ਥਾਈਂ ਪਾਣੀ ਦੀਆਂ ਝੀਲਾਂ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲੇ। ਮੀਂਹ ਪੈਣ ਮਗਰੋਂ ਤਾਪਮਾਨ ’ਚ ਵੀ ਵੱਡੀ ਗਿਰਾਵਟ ਆਈ ਹੈ, ਜਿਸ ਕਾਰਨ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ।
ਬੀਤੇ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਐਤਵਾਰ ਨੂੰ ਘਟ ਕੇ 30 ਡਿਗਰੀ ਤੱਕ ਆ ਗਿਆ। ਤਾਪਮਾਨ 'ਚ ਆਈ ਗਿਰਾਵਟ ਅਤੇ ਮੌਸਮ 'ਚ ਹੋਈ ਤਬਦੀਲੀ ਕਾਰਨ ਮੌਸਮ ਸਾਫ਼ ਹੋ ਗਿਆ ਤੇ ਮੀਂਹ ਦੇ ਪਾਣੀ ਕਾਰਨ ਮਿੱਟੀ-ਘੱਟਾ ਝੜ ਜਾਣ ਕਾਰਨ ਜਲੰਧਰ ਸ਼ਹਿਰ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜ ਵੀ ਵਿਖਾਈ ਦਿੱਤੇ।
ਲੋਕਾਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਖ਼ੂਬਸੂਰਤ ਪਹਾੜਾਂ ਦਾ ਨਜ਼ਾਰਾ ਦੇਖਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਕਾਲ ਦੌਰਾਨ ਵੀ ਵਾਤਾਵਰਨ ਸਾਫ਼ ਹੋਣ ਕਾਰਨ ਪਹਾੜ ਦਿਖਾਈ ਦਿੱਤੇ ਸਨ। ਸਵੇਰ ਤੋਂ ਪੈ ਰਹੇ ਮੀਂਹ ਕਾਰਨ ਲੋਕ ਘਰਾਂ 'ਚ ਲੁਕਣ ਲਈ ਮਜਬੂਰ ਸਨ, ਪਰ ਜਦੋਂ ਸ਼ਾਮ ਨੂੰ ਬਾਰਿਸ਼ ਰੁਕੀ ਤਾਂ ਲੋਕ ਘਰਾਂ 'ਚੋਂ ਬਾਹਰ ਨਿਕਲੇ ਤੇ ਬਾਜ਼ਾਰਾਂ 'ਚ ਵੀ ਰੌਣਕ ਦੇਖਣ ਨੂੰ ਮਿਲੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ਨੇ ਉਜਾੜ'ਤਾ ਪਰਿਵਾਰ, ਪਿਓ-ਪੁੱਤਰ ਨੇ ਇਕੱਠਿਆਂ ਛੱਡੀ ਦੁਨੀਆ
NEXT STORY