ਚੰਡੀਗੜ੍ਹ (ਸਾਜਨ) : ਯੂ. ਟੀ. ਪ੍ਰਸ਼ਾਸਨ 'ਚ ਤਾਇਨਾਤ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਹੁਣ ਵਿਜੀਲੈਂਸ ਕਲੀਅਰੈਂਸ ਲਈ ਚੱਕਰ ਨਹੀਂ ਲਾਉਣੇ ਪੈਣਗੇ। ਪ੍ਰਸ਼ਾਸਨ ਦੇ 33 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਆਨਲਾਈਨ ਅਪਲਾਈ ਕਰਨ ਦੇ ਇਕ ਦਿਨ ਦੇ ਅੰਦਰ ਹੀ ਵਿਜੀਲੈਂਸ ਕਲੀਅਰੈਂਸ ਮਿਲ ਜਾਵੇਗੀ। ਪਹਿਲਾਂ ਇਸ ਨੂੰ ਹਾਸਲ ਕਰਨ 'ਚ ਕਰਮਚਾਰੀਆਂ ਨੂੰ ਇਕ ਤੋਂ ਦੋ ਮਹੀਨੇ ਦਾ ਸਮਾਂ ਲੱਗ ਜਾਂਦਾ ਸੀ। ਕਰਮਚਾਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਰਾਜਭਵਨ 'ਚ ਈ-ਵਿਜੀਲੈਂਸ ਕਲੀਅਰੈਂਸ ਪੋਰਟਲ ਲਾਂਚ ਕੀਤਾ। ਪੋਰਟਲ ਸ਼ੁਰੂ ਹੋਣ ਨਾਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰਮੋਸ਼ਨ, ਐਕਸ ਇੰਡੀਆ ਲੀਵ, ਡੈਪੂਟੇਸ਼ਨ ਤੇ ਰਿਟਾਇਰਮੈਂਟ ਸਮੇਤ ਹੋਰ ਮੌਕਿਆਂ 'ਤੇ ਲੱਗਣ ਵਾਲੇ ਵਿਜੀਲੈਂਸ ਕਲੀਅਰੈਂਸ ਸਰਟੀਫਿਕੇਟ ਇਕ ਤੋਂ ਦੋ ਮਹੀਨੇ ਦੀ ਥਾਂ ਸਿਰਫ਼ ਇਕ ਜਾਂ ਦੋ ਦਿਨ 'ਚ ਹੀ ਉਪਲੱਬਧ ਹੋ ਜਾਣਗੇ।
ਸਾਰੇ ਵਿਭਾਗਾਂ ਨੂੰ ਇਨਕੁਆਰੀ ਦਾ ਸਟੇਟਸ ਕਰਨਾ ਹੋਵੇਗਾ ਅਪਡੇਟ
ਸਾਰੇ ਸਰਕਾਰੀ ਵਿਭਾਗਾਂ ਨੂੰ ਵਿਜੀਲੈਂਸ ਕਲੀਅਰੈਂਸ ਸਰਟੀਫਿਕੇਟ ਲਈ ਹੁਣ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਉਨ੍ਹਾਂ ਦੇ ਵਿਭਾਗ 'ਚ ਚੱਲ ਰਹੀ ਇਨਕੁਆਰੀ ਬਾਰੇ ਪੂਰੀ ਤਰ੍ਹਾਂ ਅਪਡੇਟ ਕਰਨ ਲਈ ਕਿਹਾ ਗਿਆ ਹੈ, ਜਿਸ ਨਾਲ ਕਿ ਅਪਲਾਈ ਦੇ ਨਾਲ ਹੀ ਇਹ ਪਤਾ ਲੱਗ ਜਾਵੇਗਾ ਕਿ ਐਪਲੀਕੈਂਟ ਖਿਲਾਫ ਕੋਈ ਇਨਕੁਆਰੀ ਪੈਂਡਿੰਗ ਹੈ ਜਾਂ ਨਹੀਂ। ਬਿਨੇਕਾਰਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਪਾਰਦਰਸ਼ਿਤਾ ਬਣੀ ਰਹੇ, ਇਸ ਲਈ ਈ-ਵਿਜੀਲੈਂਸ ਪੋਰਟਲ 'ਤੇ ਵਿਜੀਲੈਂਸ ਕਲੀਅਰੈਂਸ ਸਰਟੀਫਿਕੇਟ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਬੀ. ਐੱਲ. ਸ਼ਰਮਾ ਨੇ ਦੱਸਿਆ ਕਿ ਇਸ ਸਮੇਂ 725 ਕਰਮਚਾਰੀਆਂ ਖਿਲਾਫ ਵਿਜੀਲੈਂਸ ਕੇਸ ਦਰਜ ਹਨ।
ਯੂਥ ਅਕਾਲੀ ਦਲ ਵਲੋਂ ਹੰਗਾਮੀ ਇਜਲਾਸ ਬੁਲਾਉਣ ਦਾ ਸੱਦਾ
NEXT STORY