ਗੁਰਦਾਸਪੁਰ (ਜ. ਬ.) : ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਬੀਤੇ ਦਿਨੀਂ ਇਕ ਐੱਮ. ਐੱਲ. ਆਰ. ਕੱਟਣ ਸਬੰਧੀ ਸਿਵਲ ਹਸਪਤਾਲ ਗੁਰਦਾਸਪੁਰ ਦੇ ਡਾ. ਮਨਜੀਤ ਸਿੰਘ ਬੱਬਰ ਵਾਸੀ ਗੁਰਦਾਸਪੁਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸਿਵਲ ਹਸਪਤਾਲ ਤੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਸੀ, ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪੁਛਗਿੱਛ ਲਈ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਡਾਕਟਰ ਬੱਬਰ ਨੇ ਪੁਛਗਿੱਛ 'ਚ ਕਬੂਲ ਕੀਤਾ ਕਿ ਉਹ ਪਹਿਲਾਂ ਵੀ ਰਿਸ਼ਵਤ ਲੈਂਦਾ ਰਿਹਾ ਹੈ। ਦੂਸਰੇ ਪਾਸੇ ਵਿਜੀਲੈਂਸ ਵਿਭਾਗ ਨੇ ਉਕਤ ਡਾਕਟਰ ਵੱਲੋਂ ਬਣਾਈ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਖਜ਼ਾਨਾ ਵਿਭਾਗ ਤੋਂ ਰਿਕਾਰਡ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਵਿਜੀਲੈਂਸ ਵਿਭਾਗ ਨੇ ਡਾਇਰੈਕਟਰ ਸਿਹਤ ਵਿਭਾਗ ਨੂੰ ਵੀ ਲਿਖਤੀ ਸੂਚਨਾ ਕਰ ਦਿੱਤੀ ਹੈ ਕਿ ਡਾਕਟਰ ਬੱਬਰ ਨੂੰ ਉਨ੍ਹਾਂ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫਤਾਰ ਕਰ ਕੇ ਉਸ ਖਿਲਾਫ ਅੰਮ੍ਰਿਤਸਰ ਵਿਜੀਲੈਂਸ ਦਫ਼ਤਰ ਵਿਚ ਐੈੱਫ. ਆਈ. ਆਰ. ਦਰਜ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਉਕਤ ਡਾਕਟਰ ਖਿਲਾਫ ਵਿਭਾਗੀ ਕਾਰਵਾਈ ਕਰਨਾ ਸਿਹਤ ਵਿਭਾਗ ਦਾ ਕੰਮ ਹੈ।
ਬਠਿੰਡਾ ਦੀ ਕੇਂਦਰੀ ਜੇਲ 'ਚੋਂ 3 ਮੋਬਾਇਲ ਬਰਾਮਦ
NEXT STORY