ਚੰਡੀਗੜ੍ਹ (ਸੰਦੀਪ) : ਪ੍ਰਸ਼ਾਸਨ ਦਾ ਵਿਜੀਲੈਂਸ ਵਿਭਾਗ ਹੁਣ ਲੋਕਾਂ ਤੱਕ ਪਹੁੰਚ ਬਣਾਉਣ ਲਈ ਵੈੱਬਸਾਈਟ ਦਾ ਸਹਾਰਾ ਲਵੇਗਾ। ਅਧਿਕਾਰੀਆਂ ਦੀ ਮੰਨੀਏ ਤਾਂ ਜ਼ਿਆਦਾਤਰ ਸ਼ਹਿਰ ਵਾਸੀ ਪ੍ਰਸ਼ਾਸਨ ਦੇ ਇਸ ਵਿਭਾਗ ਬਾਰੇ ਜਾਣਦੇ ਹੀ ਨਹੀਂ ਅਤੇ ਇਸ ਕਾਰਨ ਵਿਭਾਗ ਕੋਲ ਆਉਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਬੇਹੱਦ ਘੱਟ ਰਹਿੰਦੀ ਹੈ। ਇਕ ਸਾਲ 'ਚ ਵਿਭਾਗ ਕੋਲ ਸਿਰਫ ਤਿੰਨ ਸ਼ਿਕਾਇਤਾਂ ਹੀ ਆਈਆਂ ਹਨ। ਰਿਸ਼ਵਤਖੋਰੀ ਬਾਰੇ ਸ਼ਿਕਾਇਤ ਕਰਨ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੇ ਦਿਮਾਗ 'ਚ ਵਿਜੀਲੈਂਸ ਦੀ ਜਗ੍ਹਾ ਸੀ. ਬੀ. ਆਈ. ਦਾ ਹੀ ਨਾਂ ਆਉਂਦਾ ਹੈ। ਅਜਿਹੇ 'ਚ ਵਿਭਾਗ ਆਪਣੀ ਪਹੁੰਚ ਲੋਕਾਂ ਤੱਕ ਵਧਾਉਣ ਲਈ ਸਾਈਟ ਤਿਆਰ ਕਰੇਗਾ। ਇਸ ਵੈੱਬਸਾਈਟ ਤੋਂ ਲੋਕ ਆਨਲਾਈਨ ਸ਼ਿਕਾਇਤ ਕਰ ਸਕਣਗੇ। ਇਸ ਬਾਰੇ ਦੀਪਕ ਯਾਦਵ ਡੀ. ਐੱਸ. ਪੀ. ਵਿਜੀਲੈਂਸ ਵਿਭਾਗ ਨੇ ਦੱਸਿਆ ਕਿ ਵੈੱਬਸਾਈਟ ਦੀ ਮਦਦ ਨਾਲ ਲੋਕ ਆਨਲਾਈਨ ਆਪਣੀ ਸ਼ਿਕਾਇਤ ਆਸਾਨੀ ਨਾਲ ਦੇ ਸਕਣਗੇ। ਸ਼ਿਕਾਇਤ ਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
'ਆਪ' ਦੇ ਉਮੀਦਵਾਰ ਜ਼ੋਰਾ ਸਿੰਘ ਦਾ ਜਲੰਧਰ ਵਿਖੇ ਵਿਰੋਧ (ਵੀਡੀਓ)
NEXT STORY