ਚੰਡੀਗੜ(ਬਿਊਰੋ)-ਬਰਜਿੰਦਰ ਕੁਮਾਰ ਉਪਲ, ਆਈ. ਪੀ. ਐੱਸ, ਏ. ਡੀ. ਜੀ. ਪੀ. ਵਿਜੀਲੈਂਸ ਬਿਊਰੋ ਪੰਜਾਬ ਅਤੇ ਵਰਿੰਦਰ ਪਾਲ ਸਿੰਘ, ਪੀ. ਪੀ. ਐੱਸ., ਏ. ਆਈ. ਜੀ., ਵਿਸ਼ੇਸ਼ ਆਪਰੇਸ਼ਨ ਸੈੱਲ ਪੰਜਾਬ ਨੂੰ ਵਿਲੱਖਣ ਸੇਵਾਵਾਂ ਲਈ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਰਣਬੀਰ ਸਿੰਘ ਖੱਟੜਾ, ਡੀ. ਆਈ. ਜੀ. (ਪ੍ਰਸ਼ਾਸਨ), ਇੰਡੀਅਨ ਰਿਜ਼ਰਵ ਬਟਾਲੀਅਨ ਪੰਜਾਬ ਅਤੇ ਸੰਦੀਪ ਕੁਮਾਰ ਸ਼ਰਮਾ ਐੱਸ. ਐੱਸ. ਪੀ. ਕਪੂਰਥਲਾ ਸਮੇਤ 16 ਪੁਲਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਗੁਰਿੰਦਰ ਸਿੰਘ ਗਰੇਵਾਲ, ਪੀ. ਪੀ. ਐੱਸ., ਏ. ਆਈ. ਜੀ., ਜ਼ੋਨਲ, ਸੀ. ਆਈ. ਡੀ. ਪਟਿਆਲਾ, ਇੰਸਪੈਕਟਰ ਸੁਖਮੰਦਰ ਸਿੰਘ (ਨੰ. 985/ਪੀ. ਏ. ਪੀ.) ਦਫਤਰ ਏ. ਡੀ. ਜੀ. ਪੀ. ਆਰਮਡ ਬਟਾਲੀਅਨ ਜਲੰਧਰ, ਇੰਸਪੈਕਟਰ ਪਰਮਵੀਰ ਸਿੰਘ (ਨੰ. 141 / ਜੇ. ਆਰ.), ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਜਲੰਧਰ ਕੈਂਟ, ਇੰਸਪੈਕਟਰ ਬਲਦੇਵ ਰਾਜ (ਨੰ. 1179/ਪੀ. ਏ. ਪੀ.), 7ਵੀਂ ਬਟਾਲੀਅਨ, ਪੀ. ਏ. ਪੀ. ਜਲੰਧਰ, ਇੰਸਪੈਕਟਰ (ਐੱਲ. ਆਰ.) ਬਲਜਿੰਦਰ ਸਿੰਘ (ਨੰ. 539/ਪੀ. ਏ. ਪੀ.), ਸੁਰੱਖਿਆ ਟੀਮ/ਮੁੱਖ ਮੰਤਰੀ ਪੰਜਾਬ, ਇੰਸਪੈਕਟਰ ਰਜਨੀਸ਼ ਕੁਮਾਰ (ਨੰ. 94/ਪੀ. ਆਰ.), ਐੱਸ. ਟੀ. ਐੱਫ. ਪੰਜਾਬ, ਇੰਸਪੈਕਟਰ ਸਤਨਾਮ ਸਿੰਘ (ਨੰ. 207 / ਪੀ. ਏ. ਪੀ.), ਪੁਲਸ ਭਰਤੀ ਸਿਖਲਾਈ ਕੇਂਦਰ, ਜਹਾਨ ਖੇਲਾਂ ਅਤੇ ਇੰਸਪੈਕਟਰ ਅੰਮ੍ਰਿਤ ਸਰੂਪ ਡੋਗਰਾ (ਨੰ. 257/ਬੀ. ਆਰ.), ਇੰਚਾਰਜ, ਆਰਥਿਕ ਅਪਰਾਧ ਵਿੰਗ ਅੰਮ੍ਰਿਤਸਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਐੱਸ. ਆਈ. ਕੁਲਜੀਤ ਸਿੰਘ (ਨੰ. 889/ਪੀ. ਏ. ਪੀ.), ਦਫਤਰ ਆਈ. ਜੀ. ਪੀ. ਕਮਾਂਡੋ ਪੰਜਾਬ ਪਟਿਆਲਾ, ਐੱਸ. ਆਈ. ਗੁਰਵਿੰਦਰ ਸਿੰਘ (ਨੰ. 675/ਪੀ. ਏ. ਪੀ.), ਦਫਤਰ ਏ. ਡੀ. ਜੀ. ਪੀ. ਆਰਮਡ ਬਟਾਲੀਅਨ ਜਲੰਧਰ, ਐੱਸ. ਆਈ. ਮਨੋਹਰ ਲਾਲ (ਨੰ. 55/ਇੰਟੈਲੀਜੈਂਸ), ਸੀ. ਆਈ. ਡੀ. ਯੂਨਿਟ ਐੱਸ. ਏ. ਐੱਸ. ਨਗਰ, ਐੱਸ. ਆਈ. ਮੋਹਿੰਦਰਪਾਲ (ਨੰ. 23/ਇੰਟੈਲੀਜੈਂਸ), ਸੀ. ਆਈ. ਡੀ. ਮੁੱਖ ਦਫਤਰ ਪੰਜਾਬ, ਐੱਸ. ਆਈ. (ਐੱਲ. ਆਰ.) ਸੁਖਜਿੰਦਰ ਸਿੰਘ (ਨੰ. 697/ਜਲੰਧਰ), ਵਿਜੀਲੈਂਸ ਬਿਊਰੋ ਬਠਿੰਡਾ ਅਤੇ ਏ. ਐੱਸ. ਆਈ. ਇੰਦਰਜੀਤ ਕੌਰ (ਨੰ. 439/ਇੰਟੈਲੀਜੈਂਸ), ਸੀ. ਆਈ. ਡੀ. ਮੁੱਖ ਦਫਤਰ ਪੰਜਾਬ ਨੂੰ ਵੀ ਪੁਲਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਵੀ ਆਜ਼ਾਦੀ ਦਿਹਾੜੇ ਮੌਕੇ 5 ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਵਿਲੱਖਣ ਸਮਰਪਨ ਭਾਵਨਾ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਵਿਚ ਹਰਵਿੰਦਰ ਸਿੰਘ ਵਿਰਕ, ਪੀ. ਪੀ. ਐੱਸ., ਐੱਸ. ਪੀ. ਪੜਤਾਲਾਂ, ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ (ਨੰ. 146 / ਪੀ. ਆਰ.), ਕਾਊਂਟਰ ਇੰਟੈਲੀਜੈਂਸ ਐੱਸ. ਏ. ਐੱਸ. ਨਗਰ, ਏ. ਐੱਸ. ਆਈ. ਤੇਜਿੰਦਰ ਸਿੰਘ (ਨੰ. 2877/ਪੀ. ਏ. ਪੀ.), ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ ਪਟਿਆਲਾ, ਏ. ਐੱਸ. ਆਈ. ਪੁਸ਼ਪਿੰਦਰ ਸਿੰਘ (ਨੰ. 1834/ਬੀ. ਟੀ. ਏ.), ਬਠਿੰਡਾ ਅਤੇ ਹੌਲਦਾਰ ਸੰਜੀਵ ਕੁਮਾਰ (ਨੰ. 1732/ਬਠਿੰਡਾ), ਜ਼ਿਲਾ ਬਠਿੰਡਾ ਸ਼ਾਮਲ ਹਨ।
ਸ੍ਰੀ ਹਿੱਤ ਅਭਿਲਾਸੀ ਸਕੂਲ ਵਿਖੇ ਆਜ਼ਾਦੀ ਦਿਹਾੜਾ ਅਤੇ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ
NEXT STORY