ਹਰਿਆਣਾ— ਚੰਡੀਗੜ੍ਹ 'ਚ ਆਈ.ਏ.ਐੱਸ. ਅਧਿਕਾਰੀ ਦੀ ਬੇਟੀ ਵਰਨਿਕਾ ਕੁੰਡੂ ਨਾਲ ਛੇੜਛਾੜ ਮਾਮਲੇ 'ਚ ਮੁੱਖ ਦੋਸ਼ੀ ਵਿਕਾਸ ਬਰਾਲਾ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਵਿਕਾਸ ਬਰਾਲਾ ਅਤੇ ਉਸ ਦੇ ਦੋਸਤ 'ਤੇ ਵਰਨਿਕਾ ਨਾਲ ਛੇੜਛਾੜ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਸੀ। ਵਿਕਾਸ ਕਰੀਬ 5 ਮਹੀਨਿਆਂ ਬਾਅਦ ਜੇਲ ਤੋਂ ਬਾਹਰ ਆਏਗਾ। ਵਿਕਾਸ ਬਰਾਲਾ ਦੀ ਜ਼ਮਾਨਤ ਅਰਜ਼ੀ ਜ਼ਿਲਾ ਅਦਾਲਤ 'ਚ ਕਈ ਵਾਰ ਖਾਰਜ ਹੋ ਗਈ ਸੀ ਅਤੇ ਇਸ ਤੋਂ ਬਾਅਦ ਉਸ ਨੇ ਹਾਈ ਕੋਰਟ 'ਚ ਪਟੀਸ਼ਨ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ 'ਤੇ 4 ਅਗਸਤ 'ਤੇ ਹਰਿਆਣਾ ਦੇ ਸੀਨੀਅਰ ਆਈ.ਏ.ਐੱਸ. ਵੀ.ਐੱਸ. ਕੁੰਡੂ ਦੀ ਬੇਟੀ ਵਰਨਿਕਾ ਕੁੰਡੂ ਨਾਲ ਛੇੜਛਾੜ ਦਾ ਦੋਸ਼ ਹੈ। ਦੋਹਾਂ 'ਤੇ ਸ਼ਰਾਬ ਦੇ ਨਸ਼ੇ 'ਚ ਪਿੱਛਾ ਕਰਨ, ਛੇੜਛਾੜ ਕਰਨ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ ਮਾਮਲਾ ਦਰਜ ਹੋਇਆ ਸੀ। ਮਾਮਲੇ ਨੇ ਜਦੋਂ ਤੂਲ ਫੜਿਆ ਤਾਂ ਵਿਕਾਸ ਅਤੇ ਆਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿਕਾਸ ਬਰਾਲਾ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦਾ ਬੇਟਾ ਹੈ। ਪੀੜਤ ਵਰਨਿਕਾ ਅਨੁਸਾਰ ਸੈਕਟਰ-7 ਤੋਂ ਹੀ ਦੋਸ਼ੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਵਿਚ ਰਸਤੇ 'ਚ ਕਈ ਵਾਰ ਆਪਣੀ ਗੱਡੀ ਨੂੰ ਉਸ ਦੇ ਅੱਗੇ ਕਰ ਕੇ ਉਸ ਦੀ ਖਿੜਕੀ 'ਤੇ ਵੀ ਹੱਥ ਮਾਰਿਆ ਸੀ।
ਵਿਕਾਸ ਬਰਾਲਾ ਨੇ ਹਾਈ ਕੋਰਟ ਦਾ ਰੁਖ ਕਰਨ ਤੋਂ ਪਹਿਲਾਂ ਟ੍ਰਾਇਲ ਕੋਰਟ 'ਚ ਜ਼ਮਾਨਤ ਪਟੀਸ਼ਨ ਲਗਾਈ ਸੀ ਪਰ ਉਸ ਨੂੰ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ। ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਆਸ਼ੀਸ਼ ਨੂੰ ਹਾਈ ਪ੍ਰੋਫਾਈਲ ਛੇੜਛਾੜ ਮਾਮਲੇ 'ਚ 9 ਅਗਸਤ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਉੱਥੇ ਹੀ ਮਾਮਲੇ 'ਚ ਹੁਣ ਤੱਕ ਵਰਨਿਕਾ ਕੁੰਡੂ ਦਾ ਕ੍ਰਾਸ ਐਗਜ਼ਾਮੀਨੇਸ਼ਨ ਹੋ ਚੁਕਿਆ ਹੈ। ਅਗਲੀ ਸੁਣਵਾਈ 23 ਜਨਵਰੀ ਨੂੰ ਹੋਵੇਗੀ। ਉਸ ਦਿਨ ਵਰਨਿਕਾ ਦੇ ਪਿਤਾ ਅਤੇ ਹਰਿਆਣਾ ਕੈਡਰ ਦੇ ਆਈ.ਏ.ਐੱਸ. ਵੀ.ਐੱਸ. ਕੁੰਡੂ ਦੇ ਬਿਆਨ ਦਰਜ ਕੀਤੇ ਜਾਣਗੇ।
ਵਿਦੇਸ਼ ਭੇਜਣ ਦੇ ਨਾ 'ਤੇ ਧੋਖਾਦੇਹੀ ਕਰਨ ਵਾਲੇ ਦੰਪਤੀ ਖਿਲਾਫ ਮਾਮਲਾ ਦਰਜ
NEXT STORY