ਜ਼ੀਰਾ (ਅਕਾਲੀਆਂ ਵਾਲਾ) - ਮਾਲਵਾ ਖੇਤਰ 'ਚ ਧੰਨ-ਧੰਨ ਬਾਬਾ ਗੋਬਿੰਦ ਦਾਸ ਅਤੇ ਸ਼ਹੀਦ ਸਿੰਘਾਂ ਦੇ ਤਪ ਅਸਥਾਨ ਪਿੰਡ ਵਕੀਲਾਂ ਵਾਲਾ ਵਿਖੇ ਸਲਾਨਾ ਪੇਂਡੂ ਕਬੱਡੀ ਖੇਡ ਮੇਲਾ ਸੰਪਨ ਹੋ ਗਿਆ। ਇਸ ਮੇਲੇ ਦੀ ਸ਼ੁਰੂਆਤ ਸਮਾਜ ਸੇਵੀ ਕੁਲਦੀਪ ਸਿੰਘ ਜੌਹਲ ਵੱਲੋਂ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਿਸ਼ੇਸ਼ ਤੌਰ 'ਕੇ ਪਹੁੰਚੇ। ਉਨ੍ਹਾਂ ਨੇ ਇਸ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਪਿੰਡ ਵਾਸੀਆਂ ਨੂੰ ਨਸ਼ੇ ਦੇ ਸੌਦਾਗਰਾਂ ਪਿੱਛੇ ਨਾ ਆਉਣ ਦਾ ਪ੍ਰਣ ਕਰਵਾਇਆ। ਇਸ ਦੇ ਨਾਲ ਹੀ ਥਾਣਾ ਮੁਖੀ ਜਸਬੀਰ ਸਿੰਘ ਪੰਨੂੰ ਨੇ ਨਸ਼ਿਆਂ ਖਿਲਾਫ ਵਕੀਲਾਂ ਵਾਲਿਆਂ ਦਾ ਸਹਿਯੋਗ ਮੰਗਿਆ। ਕਾਂਗਰਸ ਦੇ ਸਕੱਤਰ ਬਲਕਾਰ ਸਿੰਘ ਸਰਾਂ ਨੇ ਆਏ ਮਹਿਮਾਨਾਂ ਦਾ ਸਟੇਜ ਦੀ ਭੂਮਿਕਾ ਨਿਭਾਉਂਦੇ ਹੋਏ ਆਏ ਮਹਿਮਾਨਾਂ ਨੂੰ ਸਨਮਾਨ ਭੇਂਟ ਕੀਤਾ। ਇਸ ਮੌਕੇ ਕਰਨ ਬਰਾੜ ਮਹੀਆਂ ਵਾਲਾ,ਸੀਨੀਅਰ ਆਗੂ ਬਲਕਾਰ ਸਿੰਘ ਸਰਾਂ, ਡਾ. ਰਛਪਾਲ ਸਿੰਘ ਬਲਾਕ ਪ੍ਰਧਾਨ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਆਦਿ ਆਗੂ ਹਾਜ਼ਰ ਸਨ।
28 ਟੀਮਾਂ ਨੇ ਲਿਆ ਭਾਗ
ਇਸ ਮੇਲੇ 'ਚ ਕੜਕਦੀ ਠੰਢ ਹੋਣ ਦੇ ਬਾਵਜੂਦ ਵੱਖ-ਵੱਖ ਪਿੰਡਾਂ ਤੋਂ 28 ਕਬੱਡੀ ਦੀਆਂ ਟੀਮਾਂ ਪੁੱਜੀਆਂ ਹਨ। ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਕੇ ਸੀਤ ਲਹਿਰ ਵਿਚ ਦਰਸ਼ਕਾਂ ਨੂੰ ਗਰਮ ਰੱਖਿਆ।
ਸੱਦਾ ਸਿੰਘ ਵਾਲਾ ਦੀ ਟੀਮ ਪਹਿਲੇ ਸਥਾਨ 'ਤੇ ਰਹੀ
ਇਸ ਮੇਲੇ ਦੌਰਾਨ ਕਬੱਡੀ ਓਪਨ ਨੇ ਮੁਕਾਬਲਿਆਂ ਵਿਚ ਹੋਏ ਫਾਇਨਲ ਮੈਚ 'ਚ ਪਿੰਡ ਸੱਦਾ ਸਿੰਘ ਵਾਲਾ ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਪਿੰਡ ਸਨ੍ਹੇਰ ਦੀ ਟੀਮ ਨੇ ਹਾਸਲ ਕੀਤਾ। ਜੇਤੂ ਟੀਮਾਂ ਨੂੰ 41 ਅਤੇ 31 ਹਜ਼ਾਰ ਦੇ ਨਗਦ ਇਨਾਮ ਦਿੱਤੇ ਗਏ।
ਚੰਡੀਗੜ੍ਹ : ਪਹਿਲੀ ਵਾਰ ਨਗਰ ਨਿਗਮ ਦੀ ਮੀਟਿੰਗ 'ਚ ਪੁੱਜੇ ਰਾਜਪਾਲ
NEXT STORY