ਪਟਿਆਲਾ,(ਜੋਸਨ,) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਅਧੀਨ ਪੈਂਦੇ ਪਿੰਡ ਰਾਮਨਗਰ ਸੈਣੀਆਂ ਦਾ ਵਸਨੀਕ 'ਕੋਰੋਨਾ ਵਾਇਰਸ' ਪੀੜਤ ਮਰੀਜ਼ ਗੁਰਪ੍ਰੀਤ ਕੋਰੋਨਾ ਦੀ ਜੰਗ ਜਿੱਤ ਗਿਆ। ਗੁਰਪ੍ਰੀਤ ਸਿੰਘ ਦੇ ਸੈਂਪਲਾਂ ਦੀ ਕਰਵਾਈ ਗਈ ਰਿਪੋਰਟ ਅੱਜ ਨੈਗੇਟਿਵ ਆ ਗਈ ਹੈ। ਡਾ. ਕੁਲਦੀਪ ਸਿੰਘ ਸਿਵਲ ਸਰਜਨ ਅੰਬਾਲਾ ਨੇ ਦੱਸਿਆ ਕਿ ਪਿੰਡ ਦੇ ਕੋਰੋਨਾ ਵਾਇਰਸ ਦੇ ਪਾਜੀਟਿਵ ਕੇਸ ਦੇ ਪੀੜ੍ਹਤ ਨੌਜਵਾਨ ਦੀ ਪਹਿਲੀ ਰਿਪੋਰਟ ਅੱਜ ਨੈਗਟਿਵ ਆਈ ਹੈ। ਜਿਸ ਦੌਰਾਨ ਕੋਰੋਨਾ ਦੇ ਡਰ ਦੇ ਮਾਹੌਲ 'ਚ ਸੀਲ ਰਾਮਨਗਰ ਸੈਣੀਆਂ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮਰੀਜ਼ 27 ਮਾਰਚ ਨੂੰ ਇੱਥੇ ਭਰਤੀ ਕਰਵਾਇਆ ਗਿਆ ਸੀ। ਉਸ ਦੇ ਖੂਨ ਦੇ ਸੈਂਪਲ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਭੇਜੇ ਗਏ ਸਨ, ਜਿਨ੍ਹਾਂ 'ਚ ਇਸ ਮਰੀਜ਼ ਦੀ 'ਕੋਰੋਨਾ ਵਾਇਰਸ' ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਲੰਘੇ 14 ਦਿਨਾਂ ਪਹਿਲਾਂ ਗੁਰਪ੍ਰੀਤ ਸਿੰਘ ਨੂੰ ਕੋਰੋਨਾ ਪਾਜ਼ੀਟਿਵ ਆਉਣ 'ਤੇ ਅੰਬਾਲਾ ਵਿਖੇ ਆਈਸੋਲੇਸ਼ਨ 'ਚ ਰੱਖਿਆ ਗਿਆ ਸੀ। ਉਸ ਦਾ ਇਲਾਜ ਅੰਬਾਲਾ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਰੀਜ਼ ਗੁਰਪ੍ਰੀਤ ਸਿੰਘ ਨੂੰ ਐਤਵਾਰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
ਜੇਲ ਵਿਭਾਗ ਵਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਚ 37 ਲੱਖ ਰੁਪਏ ਦਾਨ ਦੇਣ ਦਾ ਫੈਸਲਾ
NEXT STORY