ਜਲਾਲਾਬਾਦ (ਆਦਰਸ਼,ਜੋਸਨ, ਜਤਿੰਦਰ) : ਬੀਤੀ ਰਾਤ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਨਸ਼ਾ ਤਸਕਰਾਂ ਨੂੰ ਫੜਨ ਲਈ ਰਾਤ 12 ਵਜੇ ਤੋਂ ਟ੍ਰੈਪ ਲਗਾਇਆ ਹੋਇਆ। ਜਦ ਦੋਸ਼ੀਆਂ ਨੂੰ ਟ੍ਰੈਪ ਦੀ ਭਿਣਕ ਲੱਗਣ ਤੇ ਉਨ੍ਹਾਂ ਨੇ ਡਰੋਨ ਨਹੀਂ ਮੰਗਾਇਆ ਸੀ ਤਾਂ ਥਾਣਾ ਸਦਰ ਜਲਾਲਾਬਾਦ ਦੀ ਮਹਿਲਾ ਐੱਸ.ਐੱਚ.ਓ ਪੁਲਸ ਪਾਰਟੀ ਸਮੇਤ ਦੋਸ਼ੀ ਦੀ ਭਾਂਲ ਲਈ ਪਿੰਡ ਢੰਡੀ ਕਦੀਮ ਦੇ ਇੱਕ ਘਰ ਵਿਖੇ ਸਰਚ ਕਰਨ ਗਈ। ਇਸ ਦੌਰਾਨ ਨਸ਼ਾ ਤਸਕਰਾਂ ਸਮੇਤ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਤੇ ਇਸ ਘਟਨਾਂ ’ਚ ਐੱਸ.ਐੱਚ.ਓ ਦੀ ਬਾਂਹ ਟੁੱਟ ਗਈ ਅਤੇ ਉਸ ਦੇ ਗੰਨਮੈਨ ਦੇ ਸਿਰ ’ਤੇ ਵੀ ਸੱਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : HMPV ਵਾਇਰਸ ਨੂੰ ਲੈ ਕੇ ਐਕਸ਼ਨ 'ਚ ਸਿਹਤ ਵਿਭਾਗ, ਤਿਆਰ ਕੀਤਾ ਆਈਸੋਲੇਸ਼ਨ ਵਾਰਡ
ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਥਾਣਾ ਸਦਰ ਵਿਖੇ ਤਾਇਨਾਤ ਐੱਸ.ਐੱਚ.ਓ. ਮੈਡਮ ਅਮਰਜੀਤ ਕੌਰ ਅਤੇ ਉਨ੍ਹਾਂ ਦੇ ਗੰਨਮੈਨਾਂ ਤੇ ਪਿੰਡ ਢੰਡੀ ਕਦੀਮ ਵਿਖੇ ਹਮਲਾ ਕਰ ਦਿੱਤਾ ਗਿਆ। ਨਸ਼ਾ ਤਸਕਰਾਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਸਬੰਧ ਵਿਚ ਪੁਲਸ ਨੇ 10 ਲੋਕਾਂ ਨੂੰ ਨਾਮਜ਼ਾਦ ਕਰਕੇ 4 ਤੋਂ 5 ਅਣਪਛਾਤਿਆਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕਰਕੇ ਹਮਲਾ ਕਰਨ ਵਾਲੇ ਦੋਸ਼ੀਆਂ ’ਚ ਸ਼ਾਮਲ 1 ਔਰਤ ਸਣੇ 2 ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Dhanashree ਤੇ Shreyas Iyer ਦੀ ਵੀਡੀਓ ਕਾਲ ਵਾਇਰਲ! ਜਾਣੋ ਕੀ ਹੈ ਸੱਚਾਈ
ਜਲਾਲਾਬਾਦ ਦੇ ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਥਾਣਾ ਸਦਰ ਜਲਾਲਾਬਾਦ ਦੀ ਮਹਿਲਾ ਐੱਸ.ਐੱਚ ਓ ਨੂੰ ਪਾਕਿਸਤਾਨ ਤੋਂ ਡਰੋਨ ਜ਼ਰੀਏ ਹੈਰੋਇਨ ਆਉਣ ਦੀ ਸੂਚਨਾ ਮਿਲਣ ਤੇ ਪਿੰਡ ਢੰਡੀ ਕਦੀਮ ਵਿਖੇ ਪੁਲਸ ਦੇ ਵੱਲੋਂ ਰਾਤ 12 ਵਜੇ ਦੇ ਕਰੀਬ ਟਰੈਪ ਲਗਾਇਆ ਗਿਆ ਪਰ ਇਸ ਦਾ ਪਤਾ ਨਸ਼ਾ ਤਸਕਰਾਂ ਨੂੰ ਲੱਗ ਗਿਆ ਜਿਨ੍ਹਾਂ ਨੇ ਡਰੋਨ ਮੰਗਾਉਣਾ ਕੈਂਸਲ ਕਰ ਦਿੱਤਾ ਇਸ ਤੋਂ ਬਾਅਦ ਪੁਲਸ ਕੋਲੇ ਇਹ ਵੀ ਸੂਚਨਾ ਸੀ ਕਿ ਇਸ ਪਿੰਡ ਦੇ ’ਚ ਇੱਕ ਐੱਨ.ਡੀ.ਪੀ.ਐੱਸ ਦਾ ਭਗੌੜਾ ਅਮਨਦੀਪ ਸਿੰਘ ਅਮਨਾ ਕਿਸੇ ਘਰ ’ਚ ਛੁਪਿਆ ਹੋਇਆ। ਇਸ ਤੋਂ ਬਾਅਦ ਪੁਲਸ ਨੇ ਢਾਣੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਉੱਥੇ ਮੌਜੂਦ ਲੋਕਾਂ ਨੇ ਪੁਲਸ ਪਾਰਟੀ ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਪੁਲਸ ਦੇ ਇੱਕ ਜਵਾਨ ਦਾ ਮੋਬਾਈਲ ਖੋਹ ਲਿਆ। ਐੱਸਐੱਚਓ ਸਦਰ ਦੇ ਸਿਰ ਤੇ ਬਾਂਹ ਤੇ ਸੱਟਾਂ ਲੱਗੀਆਂ। ਇਸੇ ਦੌਰਾਨ ਇੱਕ ਗਨਮੈਨ ਦੀ ਵਰਦੀ ਵੀ ਪਾੜ ਦਿੱਤੀ ਗਈ ਅਤੇ ਉਸ ਦਾ ਸਿਰ ਵੀ ਪਾੜ ਦਿੱਤਾ ਗਿਆ। ਫਿਲਹਾਲ ਪੁਲਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਸਮੇਤ ਇੱਕ 1 ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਵੱਲੋਂ ਨਵੀਂ ਸੂਚਨਾ ਤਕਨੀਕ ਨੀਤੀ ਤਿਆਰ, ਨਿਵੇਸ਼ਕਾਂ ਨੇ ਸੂਬੇ ਅੰਦਰ ਨਿਵੇਸ਼ ਲਈ ਦਿੱਤਾ ਭਰਵਾਂ ਹੁੰਗਾਰਾ
NEXT STORY