ਚੰਡੀਗੜ੍ਹ : ਪੰਜਾਬ 'ਚ ਅੱਜ ਸਵੇਰ ਤੋਂ ਵੋਟਾਂ ਪੈਣ ਦਾ ਕੰਮ ਜਾਰੀ ਹੈ ਅਤੇ ਹੁਣ ਕੁੱਝ ਹੀ ਸਮਾਂ ਬਾਕੀ ਰਹਿ ਗਿਆ ਹੈ ਕਿਉਂਕਿ ਵੋਟਾਂ ਪਾਉਣ ਦਾ ਸਮਾਂ ਸ਼ਾਮ ਦੇ 6 ਵਜੇ ਤੱਕ ਦਾ ਸੀ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਕਈ ਥਾਵਾਂ 'ਤੇ ਅਮਨ-ਸ਼ਾਂਤੀ ਨਾਲ ਵੋਟਾਂ ਪੈਣ ਦਾ ਕੰਮ ਜਾਰੀ ਰਿਹਾ, ਉੱਥੇ ਹੀ ਕਈ ਥਾਵਾਂ 'ਤੇ ਮਾਹੌਲ ਵੀ ਵਿਗੜਦਾ ਹੋਇਆ ਦੇਖਿਆ ਗਿਆ। ਇਸ ਦੌਰਾਨ ਪੋਲਿੰਗ ਬੂਥਾਂ 'ਤੇ ਹੰਗਾਮਾ ਹੋ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੋਟਾਂ ਪਾਉਣ ਦਾ ਕੰਮ ਜਾਰੀ, ਜਾਣੋ 3 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ (ਤਸਵੀਰਾਂ)
ਲੁਧਿਆਣਾ 'ਚ ਰਾਜਾ ਵੜਿੰਗ ਤੇ 'ਆਪ' ਵਰਕਰ ਆਹਮੋ-ਸਾਹਮਣੇ
ਮਹਾਨਗਰ ਦੀ ਸਿਆਸਤ ਉਸ ਵੇਲੇ ਭਖ ਗਈ, ਜਦੋਂ ਰਾਜਾ ਵੜਿੰਗ ਦੀ 'ਆਪ' ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨਾਲ ਬਹਿਸਬਾਜ਼ੀ ਹੋ ਗਈ। ਪੱਪੀ ਪਰਾਸ਼ਰ ਦੇ ਪੁੱਤਰ ਦਾ ਦੋਸ਼ ਹੈ ਕਿ ਉਹ ਬੂਥ 'ਤੇ ਬੈਠੇ ਸੀ ਕਿ ਰਾਜਾ ਵੜਿੰਗ ਨੇ ਕਿਹਾ ਕਿ ਉਹ ਬਾਹਰੋਂ ਆਏ ਹਨ, ਇਸ ਲਈ ਉਨ੍ਹਾਂ ਨੂੰ ਲੁਧਿਆਣਾ ਦੇ ਲੋਕ ਅਤੇ ਕਾਂਗਰਸੀ ਵਰਕਰ ਰਿਸਪਾਂਸ ਨਹੀਂ ਦੇ ਰਹੇ। ਇਸ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਗਿਆ।
ਤਰਨਤਾਰਨ 'ਚ ਭਾਜਪਾ ਦੇ ਪੋਲਿੰਗ ਬੂਥ 'ਤੇ ਹਮਲਾ
ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ 'ਚ ਭਾਰਤੀ ਜਨਤਾ ਪਾਰਟੀ ਦੇ ਬੂਥ 'ਤੇ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕਰ ਦਿੱਤਾ ਗਿਆ ਅਤੇ ਪੋਸਟਰਾਂ ਨੂੰ ਪਾੜ ਦਿੱਤਾ ਗਿਆ ਅਤੇ ਇੱਥੇ ਵੀ ਹਾਲਾਤ ਖ਼ਰਾਬ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਬਠਿੰਡਾ ਜ਼ਿਲ੍ਹੇ 'ਚ ਹੁਣ ਤੱਕ 48.95 ਫ਼ੀਸਦੀ ਪਈਆਂ ਵੋਟਾਂ, ਜਾਣੋ 9 ਹਲਕਿਆਂ ਦਾ ਪੂਰਾ ਵੇਰਵਾ (ਤਸਵੀਰਾਂ)
ਆਦਮਪੁਰ 'ਚ ਭਿੜੇ 'ਆਪ' ਤੇ ਕਾਂਗਰਸ ਦੇ ਵਰਕਰ
ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਆਪਸ 'ਚ ਭਿੜ ਗਏ। ਇਸ ਦੌਰਾਨ ਵੋਟ ਪਾਉਣ ਆਏ ਇਕ ਬਜ਼ੁਰਗ ਨਾਲ ਕੁੱਟਮਾਰ ਦੀ ਖ਼ਬਰ ਵੀ ਸਾਹਮਣੇ ਆਈ ਹੈ, ਜੋ ਕਿ ਜ਼ਖਮੀ ਹੋ ਗਿਆ। ਇਸ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖ ਗਿਆ, ਹਾਲਾਂਕਿ ਇਸ ਮਾਮਲੇ 'ਚ ਇਕ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ ਅਤੇ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਾਲਾਂਕਿ ਵੋਟਾਂ ਦੇ ਮੱਦੇਨਜ਼ਰ ਪੁਲਸ ਵਲੋਂ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਫਿਲਹਾਲ ਈ. ਵੀ. ਐੱਮ. ਮਸ਼ੀਨਾਂ 'ਚ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਜਾਵੇਗੀ, ਜਿਸ ਦੇ ਨਤੀਜੇ 4 ਜੂਨ ਨੂੰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੋਟਿੰਗ ਪ੍ਰਕਿਰਿਆ ਮੁਕੰਮਲ, ਕਪੂਰਥਲਾ 'ਚ ਕੁੱਲ 52.19 ਫ਼ੀਸਦੀ ਹੋਈ ਵੋਟਿੰਗ
NEXT STORY