ਲੁਧਿਆਣਾ (ਵੈੱਬ ਡੈਸਕ): ਅੱਜ ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੀਆਂ 13 ਸੀਟਾਂ 'ਤੇ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤਕ ਜਾਰੀ ਰਹੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ ਵਿਚ ਜੇਕਰ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਦੀਆਂ 13 ਸੀਟਾਂ ਨਾਲੋਂ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਹਨ। ਲੁਧਿਆਣਾ ਹਲਕੇ ਤੋਂ 43 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ 'ਚ ਅੱਜ ਹੋਵੇਗੀ ਵੋਟਿੰਗ, 328 ਉਮੀਦਵਾਰਾਂ ਦੀ ਕਿਸਮਤ ਲਿਖਣਗੇ 2 ਕਰੋੜ ਪੰਜਾਬੀ
ਵੋਟਿੰਗ ਮੁਕੰਮਲ ਹੋਣ ਤੱਕ 53.89 ਫ਼ੀਸਦੀ ਹੋਈ ਵੋਟਿੰਗ
ਆਤਮ ਨਗਰ - 53.33
ਦਾਖਾ - 54.10
ਗਿੱਲ - 54.70
ਜਗਰਾਓਂ - 51.02
ਲੁਧਿਆਣਾ ਸੈਂਟਰਲ - 55.80
ਲੁਧਿਆਣਾ ਈਸਟ - 49.00
ਲੁਧਿਆਣਾ ਨੌਰਥ - 58.20
ਲੁਧਿਆਣਾ ਸਾਊਥ - 57.05
ਲੁਧਿਆਣਾ ਵੈਸਟ - 52.30
ਦੁਪਹਿਰ 3 ਵਜੇ ਤਕ 43.82 ਫ਼ੀਸਦੀ ਹੋਈ ਵੋਟਿੰਗ
ਆਤਮ ਨਗਰ - 43
ਦਾਖਾ - 43.20
ਗਿੱਲ - 43
ਜਗਰਾਓਂ -41.89
ਲੁਧਿਆਣਾ ਸੈਂਟਰਲ - 47.80
ਲੁਧਿਆਣਾ ਈਸਟ - 47
ਲੁਧਿਆਣਾ ਨੌਰਥ - 46.99
ਲੁਧਿਆਣਾ ਸਾਊਥ - 40.75
ਲੁਧਿਆਣਾ ਵੈਸਟ - 40.30
ਦੁਪਹਿਰ 1 ਵਜੇ ਤਕ ਹੋਈ 35.16 ਫ਼ੀਸਦੀ ਵੋਟਿੰਗ
ਵਿਧਾਨ ਸਭਾ ਹਲਕਾ - ਵੋਟ ਫ਼ੀਸਦੀ
ਆਤਮ ਨਗਰ - 34
ਦਾਖਾ - 37.42
ਗਿੱਲ - 34
ਜਗਰਾਓਂ - 35.42
ਲੁਧਿਆਣਾ ਸੈਂਟਰਲ - 37.43
ਲੁਧਿਆਣਾ ਈਸਟ - 37
ਲੁਧਿਆਣਾ ਨੌਰਥ - 36.84
ਲੁਧਿਆਣਾ ਸਾਊਥ - 28.15
ਲੁਧਿਆਣਾ ਵੈਸਟ - 36.40
ਸਵੇਰੇ 11 ਵਜੇ ਤਕ ਹੋਈ 22.19 ਫ਼ੀਸਦੀ ਵੋਟਿੰਗ
ਵਿਧਾਨ ਸਭਾ ਹਲਕਾ - ਵੋਟ ਫ਼ੀਸਦੀ
ਆਤਮ ਨਗਰ - 20.18
ਦਾਖਾ - 24.20
ਗਿੱਲ - 21
ਜਗਰਾਓਂ - 23.33
ਲੁਧਿਆਣਾ ਸੈਂਟਰਲ - 23.64
ਲੁਧਿਆਣਾ ਈਸਟ - 24
ਲੁਧਿਆਣਾ ਨੌਰਥ - 24
ਲੁਧਿਆਣਾ ਸਾਊਥ - 18.25
ਲੁਧਿਆਣਾ ਵੈਸਟ - 21
ਸਵੇਰੇ 9 ਵਜੇ ਤਕ 9.08 ਫ਼ੀਸਦੀ ਵੋਟਿੰਗ ਹੋਈ
ਲੋਕ ਸਭਾ ਹਲਕਾ ਲੁਧਿਆਣਾ 'ਚ ਸਵੇਰੇ 9 ਵਜੇ ਤਕ 9.08 ਫ਼ੀਸਦੀ ਵੋਟਿੰਗ ਹੋਈ। ਇਸ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਘੱਟ ਵੋਟਿੰਗ (4.30 ਫ਼ੀਸਦੀ) ਲੁਧਿਆਣਾ ਵੈਸਟ ਅਤੇ ਸਭ ਤੋਂ ਵੱਧ ਵੋਟਿੰਗ (13 ਫ਼ੀਸਦੀ) ਗਿੱਲ ਹਲਕੇ ਵਿਚ ਹੋਈ ਹੈ।
ਵਿਧਾਨ ਸਭਾ ਹਲਕਾ - ਵੋਟ ਫ਼ੀਸਦੀ
ਆਤਮ ਨਗਰ - 9
ਦਾਖਾ - 11.32
ਗਿੱਲ - 13
ਜਗਰਾਓਂ - 10.69
ਲੁਧਿਆਣਾ ਸੈਂਟਰਲ - 7.25
ਲੁਧਿਆਣਾ ਈਸਟ - 7.50
ਲੁਧਿਆਣਾ ਨੌਰਥ - 9
ਲੁਧਿਆਣਾ ਸਾਊਥ - 7.50
ਲੁਧਿਆਣਾ ਵੈਸਟ - 4.30
ਲੁਧਿਆਣਾ ਵਿਖੇ 17 ਲੱਖ 58 ਹਜ਼ਾਰ 614 ਕੁੱਲ ਵੋਟਰ ਹਨ ਜਿਨ੍ਹਾਂ ’ਚ 9 ਲੱਖ 37 ਹਜ਼ਾਰ 94 ਮਰਦ ਵੋਟਰ, 8 ਲੱਖ 21 ਹਜ਼ਾਰ 386 ਮਹਿਲਾ ਵੋਟਰ ਹਨ ਅਤੇ 134 ਟਰਾਂਸਜੈਂਡਰ ਵੋਟਰ ਹਨ। ਵੋਟਰਾਂ ਦੇ ਲਈ ਲੁਧਿਆਣਾ ਹਲਕੇ ਵਿਚ 1843 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 7 ਵਜੇ ਲੁਧਿਆਣਾ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵੋਟ ਪਾ ਦਿੱਤੀ ਹੈ।
ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ।
ਪਾਇਲ ਤੋਂ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੋਟ ਪਾ ਦਿੱਤੀ ਹੈ।
ਲੁਧਿਆਣਾ ਤੋਂ ਚੋਣ ਲੜ ਰਹੇ ਉਮੀਦਵਾਰ
ਆਪ - ਅਸ਼ੋਕ ਪਰਾਸ਼ਰ ਪੱਪੀ
ਕਾਂਗਰਸ - ਅਮਰਿੰਦਰ ਸਿੰਘ ਰਾਜਾ ਵੜਿੰਗ
ਸ਼੍ਰੋਮਣੀ ਅਕਾਲੀ ਦਲ - ਰਣਜੀਤ ਸਿੰਘ ਢਿੱਲੋਂ
ਭਾਜਪਾ - ਰਵਨੀਤ ਸਿੰਘ ਬਿੱਟੂ
ਕੁੱਲ ਉਮੀਦਵਾਰ- 43
ਕੁੱਲ ਵੋਟਰ - 17,58,614
ਪੋਲਿੰਗ ਸਟੇਸ਼ਨ - 1843
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ 2024 : ਖ਼ਤਮ ਹੋਇਆ ਵੋਟਾਂ ਦਾ ਸਿਲਸਿਲਾ, ਫ਼ਤਹਿਗੜ੍ਹ ਸਾਹਿਬ ਵਿਖੇ 62.53 ਫ਼ੀਸਦੀ ਪਈਆਂ ਵੋਟਾਂ
NEXT STORY