ਪਟਿਆਲਾ (ਪਰਮੀਤ) : ਪੰਜਾਬ ਵਿਚ ਹੋ ਰਹੀਆਂ ਪੰਚਾਇਤ ਚੋਣਾਂ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 8.00 ਵਜੇ ਸ਼ੁਰੂ ਹੋ ਗਿਆ, ਜੋ ਦੇਰ ਰਾਤ ਤੱਕ ਜਾਰੀ ਰਿਹਾ। ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣਾਂ ਲਈ ਸੁਚੱਜੇ ਪ੍ਰਬੰਧ ਕੀਤੇ ਸਨ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਡੀ. ਆਈ . ਜੀ . ਮਨਦੀਪ ਸਿੱਧੂ ਤੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਜ਼ਰਸਾਨੀ ਕੀਤੀ।
ਵੋਟਰਾਂ ਵਿਚ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਉਤਸ਼ਾਹ ਦਿਖਿਆ। ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿਚ ਲੱਗ ਗਏ ਸਨ। ਜ਼ਿਲ੍ਹੇ ਦੇ ਕੁਝ ਇਲਾਕਿਆਂ 'ਚ ਮਾਹੌਲ ਖ਼ਰਾਬ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਪਰ ਇਸ ਮਗਰੋਂ ਦੇਰ ਸ਼ਾਮ ਵੋਟਿੰਗ ਦਾ ਕੰਮ ਆਖ਼ਿਰ ਨੇਪਰੇ ਚੜ੍ਹ ਗਿਆ।
ਟਾਂਡਾ ਦੇ ਪਿੰਡਾਂ ਚ ਸਰਪੰਚੀ ਲਈ ਹੋਣਗੇ ਸਖ਼ਤ ਮੁਕਾਬਲੇ, ਹਰ ਪਾਸੇ ਪੁਲਸ ਤਾਇਨਾਤ
NEXT STORY