ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਕਾਮਿਆਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਉਨ੍ਹਾਂ ਦੀਆਂ ਘੱਟੋ-ਘੱਟੋ ਉਜਰਤ ਦਰਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਕਿਰਤ ਕਮਿਸ਼ਨ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇਕ ਨੋਟੀਫਿਕੇਸ਼ਨ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਲਿਖਿਆ ਗਿਆ ਹੈ ਕਿ ਅਣ-ਸਿੱਖਿਅਤ ਕਾਮਿਆਂ ਤੇ ਕਾਮਿਆਂ ਦੀਆਂ ਹੋਰ ਸ਼੍ਰੇਣੀਆਂ ਲਈ ਅਧਿਸੂਚਨਾ ਨੰ: S.0.22/C.A.11/1948/Ss.3 and 5/2015 ਮਿਤੀ 26.05.2015 ਰਾਹੀਂ ਅਨੁਸੂਚਿਤ ਰੋਜ਼ਗਾਰਾਂ ਦੇ ਸਬੰਧ ਵਿੱਚ ਘੱਟੋ-ਘੱਟ ਉਜਰਤਾਂ ਦੀਆਂ ਦਰਾਂ ਨੂੰ ਲੇਬਰ ਬਿਊਰੋ, ਭਾਰਤ ਸਰਕਾਰ ਦੁਆਰਾ ਸੰਕਲਿਤ (ਸੈਂਟਰਲ ਸੀਰੀਜ਼ 2001-100) ਉਪਭੋਗਤਾ ਮੁੱਲ ਸੂਚਕ ਅੰਕ ਨਾਲ ਜੋੜਿਆ ਹੈ।
ਅੱਗੇ ਲਿਖਿਆ ਗਿਆ ਹੈ ਕਿ ਉਪਰੋਕਤ ਸਰਕੂਲਰ ਦੇ ਮੱਦੇਨਜ਼ਰ ਘੱਟੋ-ਘੱਟ ਉਜਰਤਾਂ ਦੀਆਂ ਦਰਾਂ ਅਗਸਤ 2013 ਮਹੀਨੇ ਤੱਕ ਦੇ ਔਸਤ ਉਪਭੋਗਤਾ ਮੁੱਲ ਸੂਚਕ ਅੰਕ ਦੇ ਅਨੁਸਾਰ ਤੈਅ ਕੀਤੀਆਂ ਗਈਆਂ ਹਨ। ਮਹੀਨਾ ਅਗਸਤ, 2013 (ਬੇਸ ਇੰਡੈਕਸ) ਨੂੰ ਖ਼ਤਮ ਹੋਣ ਵਾਲੇ ਛੇ ਮਹੀਨਿਆਂ ਦਾ ਔਸਤ ਉਪਭੋਗਤਾ ਮੁੱਲ ਸੂਚਕ ਅੰਕ 227 ਹੈ। ਹੁਣ, ਉਦਯੋਗਿਕ ਕਾਮਿਆਂ ਲਈ ਉਪਭੋਗਤਾ ਮੁੱਲ ਸੂਚਕ ਅੰਕ ਦੀ ਇੱਕ ਨਵੀਂ ਸੀਰੀਜ਼ (ਕੰਜ਼ਿਊਮਰ ਪ੍ਰਾਈਸ ਇੰਡੈਕਸ ਇੰਡਸਟ੍ਰੀਅਲ ਵਰਕਰਜ਼) (ਬੇਸ 2016-100) ਨੰਬਰ ਬਿਊਰੋ ਦੁਆਰਾ ਪੱਤਰ ਨੰਬਰ 114/1/2013 CPI ਮਿਤੀ 03:11:2020 ਦੁਆਰਾ ਅਪਣਾਈ ਗਈ ਹੈ।
ਨਵੀਂ ਸੀਰੀਜ਼ ਕੰਜਿਊਮਰ ਪ੍ਰਾਈਜ਼ ਇੰਡੈਕਸ ਫਾਰ ਇੰਡਸਟ੍ਰੀਅਲ ਵਰਕਰਜ਼ (ਬੇਸ 2016=100) ਨੂੰ ਕੰਜਿਊਮਰ ਪ੍ਰਾਈਜ਼ ਇੰਡੈਕਸ ਫਾਰ ਇੰਡਸਟ੍ਰੀਅਲ ਵਰਕਰਜ਼ ਦੀ ਪੁਰਾਣੀ ਸੀਰੀਜ਼ (ਬੇਸ 2001-100) ਨਾਲ ਜੋੜਨ ਤੋਂ ਬਾਅਦ ਮਾਰਚ, 2024 ਤੋਂ ਅਗਸਤ, 2024 ਤੱਕ 6 ਮਹੀਨਿਆਂ ਲਈ ਔਸਤ ਉਪਭੋਗਤਾ ਮੁੱਲ ਸੂਚਕ ਅੰਕ 399.52 ਹੈ। ਇਸ ਤਰ੍ਹਾਂ ਮਿਤੀ 01.09.2024 ਤੋਂ ਅਣਸਿੱਖਿਅਤ ਕਾਮਿਆਂ ਲਈ ਘੱਟੋ-ਘੱਟ ਉਜਰਤਾਂ ਦੀਆਂ ਦਰਾਂ ਵਿੱਚ ਘੱਟੋ-ਘੱਟ ਉਜਰਤਾਂ ਦੀਆਂ ਦਰਾਂ ਦਾ ਵੇਰਵਾ ਹੇਠ ਦਿੱਤੀ ਸਾਰਣੀ ਵਿੱਚ ਦਿੱਤਾ ਗਿਆ ਹੈ :-
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼, ਕੀਤੀ ਕੋਤਾਹੀ ਤਾਂ ਭੁਗਤਣਾ ਪਵੇਗਾ ਅੰਜਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਤੋਂ ਭਾਰਤ ਆਏ ਪਰਿਵਾਰ ਨਾਲ ਵਾਪਰਿਆ ਭਾਣਾ, ਹੋਇਆ ਉਹ ਜੋ ਸੋਚਿਆ ਨਾ ਸੀ
NEXT STORY