ਪੰਚਕੂਲਾ (ਮੁਕੇਸ਼) - ਪੰਚਕੂਲਾ ਪੁਲਸ ਦੀਆਂ ਅੱਖਾਂ 'ਚ ਮਿਰਚ ਸਪਰੇਅ ਕਰਕੇ 46 ਦਿਨ ਪਹਿਲਾਂ ਗੈਂਗ ਦੇ ਸਾਥੀ ਤੇ ਵਿਚਾਰ ਅਧੀਨ ਕੈਦੀ ਦੀਪਕ ਉਰਫ ਟੀਨੂੰ ਨੂੰ ਛੁਡਾ ਕੇ ਲੈ ਕੇ ਜਾਣ ਵਾਲੇ ਸੰਪਤ ਨਹਿਰਾ ਨੇ ਆਪਣੇ ਫੇਸਬੁੱਕ ਅਕਾਊਂਟ 'ਚ ਦੀਪਕ ਤੇ ਖੁਦ ਦੀ ਇਕ ਛੱਤ 'ਤੇ ਖੜ੍ਹੇ ਇਕੱਠਿਆਂ ਦੀ ਫੋਟੋ ਅਪਲੋਡ ਕਰਕੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫੇਸਬੁੱਕ 'ਤੇ ਸੰਪਤ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸਨੂੰ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਦਾ ਪੰਜਾਬ ਪ੍ਰਧਾਨ ਤੇ ਦੀਪਕ ਉਰਫ ਟੀਨੂੰ ਨੂੰ ਹਰਿਆਣਾ ਦਾ ਪ੍ਰਧਾਨ ਬਣਾਇਆ ਗਿਆ ਹੈ। ਸੰਪਤ ਨੇ ਦੋਸਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਟੀਨੂੰ ਨੂੰ ਸਪੋਰਟ ਕਰਨ ਦੀ ਅਪੀਲ ਵੀ ਕੀਤੀ ਹੈ। ਸੰਪਤ ਨਹਿਰਾ ਨੇ ਇਕ ਅਗਸਤ ਨੂੰ ਆਖਿਰਕਾਰ ਆਪਣਾ ਫੇਸਬੁੱਕ ਅਕਾਊਂਟ ਆਪ੍ਰੇਟ ਕੀਤਾ। ਜ਼ਿਕਰਯੋਗ ਹੈ ਕਿ ਸੰਪਤ ਨਹਿਰਾ ਚੰਡੀਗੜ੍ਹ ਪੁਲਸ ਦੇ ਮੁਲਾਜ਼ਮ ਦਾ ਬੇਟਾ ਹੈ ਤੇ ਪੰਜਾਬ ਯੂਨੀਵਰਸਿਟੀ 'ਚ 'ਸੋਪੂ' ਦਾ ਕੈਂਪਸ ਚੇਅਰਮੈਨ ਵੀ ਰਹਿ ਚੁੱਕਾ ਹੈ।
ਫੇਸਬੁੱਕ 'ਤੇ ਲਿਖਿਆ : 'ਕੈਰਮ ਬੋਰਡ ਖੇਡਦੇ ਯੈਂਕੀ, ਮਰਦ ਖੇਡਦੇ ਹਥਿਆਰਾਂ ਨਾਲ'
ਸੰਪਤ ਨਹਿਰਾ ਨੇ ਦੀਪਕ ਉਰਫ ਟੀਨੂੰ ਨਾਲ ਇਕ ਛੱਤ 'ਤੇ ਇਕੱਠੇ ਖੜ੍ਹੇ ਹੋ ਕੇ ਮੈਸੇਜ ਲਿਖਿਆ ਕਿ 'ਕੈਰਮ ਬੋਰਡ ਖੇਡਦੇ ਯੈਂਕੀ, ਮਰਦ ਖੇਡਦੇ ਹਥਿਆਰਾਂ ਨਾਲ।' ਇਹ ਪੋਸਟ 8 ਜੁਲਾਈ ਨੂੰ ਸਵੇਰੇ ਕੀਤੀ ਗਈ। ਇਸਦੇ ਕੁਝ ਦਿਨਾਂ ਬਾਅਦ ਸੰਪਤ ਨੇ ਖੁਦ ਦੀਪਕ ਦੀ ਫੋਟੋ ਲਾ ਕੇ 'ਸੋਪੂ' ਦਾ ਪੋਸਟਰ ਵੀ ਫੇਸਬੁੱਕ 'ਤੇ ਅਪਲੋਡ ਕੀਤਾ, ਜਿਸ 'ਚ ਸਪੱਸ਼ਟ ਕੀਤਾ ਗਿਆ ਕਿ ਲਾਰੇਂਸ ਬਿਸ਼ਨੋਈ ਦੇ 'ਸੋਪੂ' ਗਰੁੱਪ ਦੇ ਸੰਪਤ ਨੂੰ ਪੰਜਾਬ ਤੇ ਦੀਪਕ ਨੂੰ ਹਰਿਆਣਾ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸਦੇ ਇਲਾਵਾ ਖੁਦ ਦੀਆਂ ਬੰਦੂਕ ਨਾਲ ਕੁਝ ਪੁਰਾਣੀਆਂ ਫੋਟੋਆਂ ਵੀ ਅਪਲੋਡ ਕੀਤੀਆਂ।
ਲਾਰੇਂਸ ਦੇ ਨਾਲ ਸੰਪਤ, ਦੀਪਕ, ਪੈਰੀ ਤੇ ਹੋਰਨਾਂ ਦੀ ਫੋਟੋ
ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਸੰਪਤ ਤੇ ਦੀਪਕ ਆਪਣਾ ਗੈਂਗ ਦਾ ਮੁਖੀਆ ਮੰਨਦੇ ਹਨ। ਇਹੋ ਕਾਰਨ ਹੈ ਕਿ ਸੰਪਤ ਨੇ ਫੇਸਬੁੱਕ 'ਤੇ ਇਕ ਫੋਟੋ ਅਪਲੋਡ ਕੀਤੀ, ਜਿਸ ਦੇ ਵਿਚਕਾਰ ਲਾਰੇਂਸ ਦੀ ਫੋਟੋ ਲਾਈ ਗਈ ਹੈ ਤੇ ਇਸਦੇ ਨਾਲ ਸੰਪਤ, ਦੀਪਕ, ਪੈਰੀ ਤੇ ਉਨ੍ਹਾਂ ਦੇ ਹੋਰਨਾਂ ਸਾਥੀਆਂ ਦੀ ਫੋਟੋ ਲਾ ਕੇ ਮੈਸੇਜ ਲਿਖਿਆ ਗਿਆ ਹੈ ਕਿ 'ਫੈਸਲਾ ਸਿਰਫ ਸਾਡੇ ਨਾਲ ਜੁੜਨ ਦਾ ਨਹੀਂ, ਦੁਨੀਆ ਤੋਂ ਟੁੱਟਣ ਦਾ ਵੀ ਹੈ।' ਫੇਸਬੁੱਕ 'ਤੇ ਅਪਲੋਡ ਇਨ੍ਹਾਂ ਹੀ ਫੋਟੋਆਂ ਦੇ ਆਧਾਰ 'ਤੇ ਪੁਲਸ ਵਿਚਾਰ ਅਧੀਨ ਫਰਾਰ ਕੈਦੀ ਦੀਪਕ ਉਰਫ ਟੀਨੂੰ ਤੇ ਸੰਪਤ ਤਕ ਪਹੁੰਚਣ ਦੀ ਕੋਸ਼ਿਸ ਕਰ ਰਹੀ ਹੈ।
ਸ਼ਹਿਰ ਦੇ 3 ਹੋਰ ਵਿਅਕਤੀਆਂ 'ਚ ਸਵਾਈਨ ਫਲੂ ਦੀ ਪੁਸ਼ਟੀ
NEXT STORY