ਚੰਡੀਗੜ੍ਹ (ਸੁਸ਼ੀਲ) : 5 ਸਾਲਾਂ ਤੋਂ ਫ਼ਰਾਰ ਚੱਲ ਰਿਹੇ ਭਗੌੜੇ ਨੂੰ ਪੀ. ਓ. ਅਤੇ ਸੰਮਨ ਸਟਾਫ਼ ਨੇ ਅਟਾਵਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਟਾਵਾ ਦੇ ਰਹਿਣ ਵਾਲੇ ਰਾਮ ਸੰਦਲ ਵਜੋਂ ਹੋਈ ਹੈ। ਪੀ. ਓ. ਅਤੇ ਸੰਮਨ ਸਟਾਫ਼ ਨੇ ਭਗੌੜੇ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਭਗੌੜੇ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਪੀ. ਓ. ਅਤੇ ਸੰਮਨ ਸਟਾਫ਼ ਇੰਚਾਰਜ ਇੰਸਪੈਕਟਰ ਸ਼ੇਰ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਪੰਜ ਸਾਲਾਂ ਤੋਂ ਗੈਂਬਲਿੰਗ ਐਕਟ ਮਾਮਲੇ ਵਿਚ ਫ਼ਰਾਰ ਚਲ ਰਹੇ ਮੁਲਜ਼ਮ ਰਾਮ ਸੰਦਲ ਨੂੰ ਅਟਾਵਾ ਤੋਂ ਗ੍ਰਿਫ਼ਤਾਰ ਕੀਤਾ।
ਉਸ ਖ਼ਿਲਾਫ਼ 2019 ਵਿਚ ਸੈਕਟਰ-36 ਥਾਣੇ ਵਿਚ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਜ਼ਿਲ੍ਹਾ ਅਦਾਲਤ ਨੇ 4 ਜਨਵਰੀ 2025 ਨੂੰ ਮੁਲਜ਼ਮ ਨੂੰ ਭਗੌੜਾ ਘੋਸ਼ਿਤ ਕੀਤਾ ਸੀ।
ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
NEXT STORY