ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ’ਚ ਵੀਰਵਾਰ ਨੂੰ ਵਾਰ ਰੂਮ ਦੀ ਬੈਠਕ ਹੋਵੇਗੀ। ਸਲਾਹਕਾਰ ਧਰਮਪਾਲ ਦੇ ਨਾਲ ਪੰਚਕੂਲਾ ਅਤੇ ਮੋਹਾਲੀ ਦੇ ਡੀ. ਸੀ. ਵੀ ਮੌਜੂਦ ਰਹਿਣਗੇ। ਸ਼ਹਿਰ ’ਚ ਪਾਜ਼ੇਟਿਵਿਟੀ ਦਰ ਕਾਫ਼ੀ ਜ਼ਿਆਦਾ ਹੈ, ਜਿਸ ਨੂੰ ਰੋਕਣ ਲਈ ਫ਼ੈਸਲੇ ਲਏ ਜਾਣਗੇ।
ਹਾਲਾਂਕਿ ਜ਼ਿਆਦਾਤਰ ਅਧਿਕਾਰੀ ਪਾਬੰਦੀਆਂ ਦੇ ਪੱਖ ’ਚ ਨਹੀਂ ਹਨ ਪਰ ਵੀਕੈਂਡ ਕਰਫ਼ਿਊ, ਦੁਕਾਨਾਂ ਲਈ ਓਡ-ਈਵਨ ਸਿਸਟਮ ਅਤੇ ਸਿਨੇਮਾ ਹਾਲ ਨੂੰ ਬੰਦ ਕਰਨ ਸਬੰਧੀ ਫ਼ੈਸਲਾ ਲਿਆ ਜਾ ਸਕਦਾ ਹੈ। ਸਲਾਹਕਾਰ ਨੇ ਕਿਹਾ ਕਿ ਸ਼ਹਿਰ ’ਚ ਕੇਸ ਕਾਫ਼ੀ ਤੇਜ਼ੀ ਨਾਲ ਵਧੇ ਹਨ। ਪਾਜ਼ੇਟਿਵਿਟੀ ਦਰ ਵੀ ਜ਼ਿਆਦਾ ਹੈ, ਇਸ ਲਈ ਪ੍ਰਸ਼ਾਸਕ ਕਈ ਫ਼ੈਸਲੇ ਲੈਣਗੇ। ਸੂਤਰਾਂ ਅਨੁਸਾਰ ਪ੍ਰਸ਼ਾਸਕ ਕੋਰੋਨਾ ਨੂੰ ਕੰਟਰੋਲ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕਰ ਸਕਦੇ ਹਨ।
Makar Sankranti 2022: ਇਸ ਦਿਨ ਦਾਨ ਕਰਨ ਸਮੇਤ ਜ਼ਰੂਰ ਕਰੋ ਇਹ ਕੰਮ, ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਰਹੋ ਦੂਰ
NEXT STORY