ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਦੇ ਵਾਰਡ ਨੰਬਰ-2 ਦੀ ਉਪ ਚੋਣ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਬਣੀਆ ਹੋਇਆ ਹੈ।ਇਸ ਸੰਬੰੰਧੀ ਕਾਂਗਰਸੀ ਉਮੀਦਵਾਰ ਤੀਰਥ ਸਿੰਘ ਸਵੀਟੀ ਵੱਲੋਂ ਵਾਰਡ 'ਚ ਚੋਣ ਦਫਤਰ ਖੋਲ੍ਹਿਆ, ਜਿਥੇ ਵਾਰਡ ਦੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਗਿਆ। ਦਫਤਰ 'ਚ ਠਾਠਾ ਮਾਰਦੇ ਇੱਕਠ ਤੋਂ ਸਪੱਸ਼ਟ ਸੀ ਕਿ ਹਰ ਗਲੀ ਮੁਹੱਲੇ 'ਚ ਕਾਗਰਸ ਦੇ ਤੀਰਥ ਸਿੰਘ ਸਵੀਟੀ ਦੇ ਹੱਕ 'ਚ ਲਹਿਰ ਚੱਲੀ ਹੋਈ ਹੈ।ਇਸ ਦਫਤਰ ਦੇ ਉਦਘਾਟਨ ਸਮੇਂ ਬਲਾਕ ਕਾਂਗਰਸ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਵੱਲੋਂ ਵਾਰਡ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਉੱਧਰ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁਭਾਸ਼ ਵਰਮਾ ਦੇ ਸਮੱਰਥਕਾਂ ਵੱਲੋਂ ਵਾਰਡ 'ਚ ਦਫਤਰ ਖੋਲ੍ਹ ਕੇ ਵਾਹਿਗੁਰੂ ਦੀ ਓਟ ਨਾਲ ਚੋਣ ਪ੍ਰਚਾਰ ਸ਼ੁਰੂ ਕੀਤਾ। ਵਰਣਨਯੋਗ ਹੈ ਕਿ ਅਕਾਲੀ ਉਮੀਦਵਾਰ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਹੋਣ ਕਾਰਨ ਪੁਲਸ ਵੱਲੋਂ ਗ੍ਰਿਫਤਾਰੀ ਲਈ ਛਾਪਾਮਾਰੀ ਕਾਰਨ ਉਮੀਦਵਾਰ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਦੂਸਰੇ ਪਾਸੇ ਵਾਰਡ ਦੀ ਉਪ ਚੋਣ ਕਾਰਨ ਸਿਆਸੀ ਹਲਕਿਆ 'ਚ ਤਿੱਖੀ ਨਜ਼ਰ ਰੱਖੀ ਹੋਈ ਹੈ ਕਿਊਕਿ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜੇਤੂ ਹੋਣ ਦੀ ਸ਼ਕਲ 'ਚ ਨਗਰ ਕੋਸਲ ਅੰਦਰ ਅਹਿਮ ਭੂਮਿਕਾ ਅਦਾ ਕਰਨ ਵਜੋਂ ਦੇਖਿਆ ਜਾ ਰਿਹਾ ਹੈ।
ਪਾਣੀ ਦਾ ਨਿਕਾਸ ਬੰਦ ਕਰਨ ਦੇ ਦੋਸ਼ 'ਚ 4 ਨਾਮਜ਼ਦ
NEXT STORY