ਮਾਲੇਰਕੋਟਲਾ (ਸ਼ਹਾਬੂਦੀਨ)- ਈਦ ਉਲ ਅਜ਼ਹਾ ਦੇ ਤਿਉਹਾਰ ਨੂੰ ਮੱਦੇਨਜ਼ਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਨਾਲ-ਨਾਲ ਬਾਜ਼ਾਰਾਂ ’ਚ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਵਿਹਲੜ ਮੰਡੀਰ ਨੂੰ ਨੱਥ ਪਾਉਣ ਲਈ ਡੀ.ਐੱਸ.ਪੀ. ਮਾਲੇਰਕੋਟਲਾ ਗੁਰਦੇਵ ਸਿੰਘ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਮਾਲੇਰਕੋਟਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਗੁਰਮੁੱਖ ਸਿੰਘ ਲੱਡੀ ਨੇ ਅੱਜ ਆਪਣੀ ਟੀਮ ਸਮੇਤ ਸ਼ਹਿਰ ਅੰਦਰ ਵੱਖ-ਵੱਖ ਚੌਕਾਂ ’ਚ ਨਾਕਾਬੰਦੀ ਕਰਦਿਆਂ ਜਿਥੇ ਟ੍ਰੈਫਿਕ ’ਚ ਵਿਘਨ ਪਾਉਣ ਵਾਲੇ ਵਾਹਨਾਂ ਤੇ ਹੋਰ ਸਾਮਾਨ ਵਾਲੀ ਜਗ੍ਹਾ ਖਾਲੀ ਕਰਵਾ ਕੇ ਟ੍ਰੈਫਿਕ ਸਮੱਸਿਆ ਦਾ ਹੱਲ ਕੀਤਾ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਮਨਾਈ ਗਈ ਈਦ: ਚਰਨਜੀਤ ਚੰਨੀ, ਸੁਸ਼ੀਲ ਰਿੰਕੂ ਸਣੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
ਉੱਥੇ ਟ੍ਰੈਫਿਕ ਇੰਚਾਰਜ ਗੁਰਮੁੱਖ ਸਿੰਘ ਲੱਡੀ ਨੇ ਸਖ਼ਤੀ ਭਰਿਆ ਰਵੱਈਆ ਅਖ਼ਤਿਆਰ ਕਰਦੇ ਹੋਏ ਬੁਲੇਟ ਮੋਟਰਸਾਈਕਲਾਂ ਦੇ ਮੋਡੀਫਾਈ ਸਾਈਲੈਂਸਰ ਵੇਚਣ ਵਾਲੇ ਦੁਕਾਨਦਾਰਾਂ, ਫਿੱਟ ਕਰਨ ਵਾਲੇ ਮਕੈਨਿਕਾਂ ਅਤੇ ਚਾਲਕਾਂ ਨੂੰ ਸਖ਼ਤੀ ਨਾਲ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਬੁਲੇਟ ਮੋਟਰਸਾਇਕਲਾਂ ਦੇ ਮੋਡੀਫਾਈ ਸਾਈਲੈਂਸਰ ਬਦਲਵਾ ਲੈਣ ਨਹੀਂ ਤਾਂ ਫਿਰ ਚਲਾਨ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ, ਜੇਕਰ ਇਹ ਲੋਕ ਬਾਜ਼ ਨਾ ਆਏ ਤਾਂ ਭਵਿੱਖ ’ਚ ਅਜਿਹੇ ਲੋਕਾਂ ਖ਼ਿਲਾਫ਼ ਪਰਚੇ ਵੀ ਦਰਜ ਕੀਤੇ ਜਾਣਗੇ।
ਮਾਲੇਰਕੋਟਲਾ ਟ੍ਰੈਫਿਕ ਪੁਲਸ ਪਿਛਲੇ ਕਈ ਦਿਨਾਂ ਤੋਂ ਜਿੱਥੇ ਲੋਕਾਂ ਨੂੰ ਚਿਤਾਵਨੀ ਦੇ ਕੇ ਜਾਗਰੂਕ ਕਰਦੀ ਆ ਰਹੀ ਹੈ ਉੱਥੇ ਇਸ ਤੋਂ ਪਹਿਲਾਂ ਕਈ ਅਜਿਹੇ ਬੁਲੇਟ ਚਾਲਕਾਂ ਦੇ ਚਲਾਨ ਵੀ ਕਰ ਚੁੱਕੀ ਹੈ ਜਿਨ੍ਹਾਂ ਨੇ ਆਪਣੇ ਅਸਲ ਸਾਈਲੈਂਸਰ ਉਤਰਵਾ ਕੇ ਮੋਡੀਫਾਈ ਸਾਈਲੈਂਸਰ ਜਾਂ ਪਟਾਕੇ ਮਾਰਨ ਵਾਲੇ ਸਾਈਲੈਂਸਰ ਲਗਵਾ ਰੱਖੇ ਸਨ। ਟ੍ਰੈਫਿਕ ਇੰਚਾਰਜ ਗੁਰਮੁੱਖ ਲੱਡੀ ਨੇ ਕਿਹਾ ਕਿ ਕੁਝ ਵਿਹਲੜ ਮੁੰਡੀਹਰ ਬਾਜ਼ਾਰਾਂ ’ਚ ਕੁੜੀਆਂ ਦੇ ਨੇੜੇ ਜਾ ਕੇ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਹੋਏ ਫੁਕਰਪੁਣਾ ਕਰਦੀ ਹੈ ਜਿਸ ਨਾਲ ਨੇੜੇ ਲੰਘਦੇ ਬਜ਼ੁਰਗ ਜਾਂ ਹਾਰਟ ਦੇ ਮਰੀਜ਼ ਕਈ ਵਾਰ ਘਬਰਾ ਕੇ ਡਿੱਗ ਪੈਂਦੇ ਹਨ।
ਟ੍ਰੈਫਿਕ ਪੁਲਸ ਨੇ ਸਥਾਨਕ ਬਸ ਸਟੈਂਡ, ਸੱਟਾ ਚੌਕ, ਕਾਲਜ ਰੋਡ ਸਮੇਤ ਸ਼ਹਿਰ ਦੇ ਕਈ ਹੋਰ ਚੌਕਾਂ ’ਚ ਨਾਕਾਬੰਦੀ ਕਰ ਕੇ ਆਉਂਦੇ-ਜਾਂਦੇ ਵ੍ਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕਰਦਿਆਂ ਜਿਥੇ ਬਿਨ੍ਹਾਂ ਕਾਗਜ਼ਾਤ, ਤਿੰਨ ਸਵਾਰੀ ਵਾਲੇ ਵ੍ਹੀਕਲ ਚਾਲਕਾਂ ਦੇ ਚਲਾਨ ਕੱਟੇ ਉਥੇ ਈਦ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਟ੍ਰੈਫਿਕ ਪੁਲਸ ਨੇ ਹਲਕੇ ਅੰਦਰ ਵੱਖ-ਵੱਖ ਸੜਕਾਂ ’ਤੇ ਨਾਕਾਬੰਦੀ ਕਰ ਕੇ ਗੱਡੀਆਂ ਦੀ ਚੈਕਿੰਗ ਕਰਦਿਆਂ ਮੋਟਰਸਾਈਕਲ ਚਾਲਕਾਂ ਤੋਂ ਪੁੱਛ-ਗਿੱਛ ਵੀ ਕੀਤੀ ਗਈ, ਤਾਂ ਕਿ ਇਲਾਕੇ ’ਚ ਕੋਈ ਵੀ ਸਮਾਜ ਵਿਰੋਧੀ ਅਨਸਰ ਦਾਖਲ ਨਾ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ - NRI ਜੋੜੇ ਦੀ ਕੁੱਟਮਾਰ ਦਾ ਮਾਮਲਾ: MP ਚੰਨੀ ਨੇ ਸਿੱਖ ਜਥੇਬੰਦੀਆਂ ਮੂਹਰੇ ਹਿਮਾਚਲ ਦੇ CM ਨੂੰ ਲਾ ਲਿਆ ਫ਼ੋਨ (ਵੀਡੀਓ)
ਟ੍ਰੈਫਿਕ ਇੰਚਾਰਜ ਲੱਡੀ ਨੇ ਕਿਹਾ ਕਿ ਸਾਰੇ ਵ੍ਹੀਕਲ ਚਾਲਕ ਆਪਣੇ ਕਾਗਜ਼ਾਤ ਪੂਰੇ ਰੱਖਣ ਅਤੇ ਕਾਲੀਆਂ ਫਿਲਮਾਂ ਨਾ ਲਾਉਣ। ਜਿਹੜਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ, ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਸਹਾਇਕ ਥਾਣੇਦਾਰ ਭੋਲਾ ਸਿੰਘ ਅਤੇ ਕਾਂਸਟੇਬਲ ਹਰਦੀਪ ਸਿੰਘ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦੀ ਡਿਊਟੀ ਦੌਰਾਨ ਮੌਤ, ਡੂੰਘੇ ਸਦਮੇ 'ਚ ਪਰਿਵਾਰ
NEXT STORY