ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪਾਵਰਕਾਮ ਅੰਦਰ ਕੰਮ ਕਰਦੀਆਂ ਸਮੂਹ ਜਥੇਬੰਦੀਆਂ ਇੰਪਲਾਈਜ਼ ਫੈੱਡਰੇਸ਼ਨ (ਕੇਸਰੀ ਝੰਡਾ), ਇੰਪਲਾਈਜ਼ ਫੈੱਡਰੇਸ਼ਨ ਆਜ਼ਾਦ, ਇੰਪਲਾਈਜ਼ ਫੈੱਡਰੇਸ਼ਨ ਏਟਕ, ਟੀ. ਐੱਸ. ਯੂ. ਅਤੇ ਆਈ. ਟੀ. ਆਈ. ਯੂਨੀਅਨ ਦੀ ਸਾਂਝੀ ਮੀਟਿੰਗ ਇੰਪਲਾਈਜ਼ ਫੈੱਡਰੇਸ਼ਨ ਕੇਸਰੀ ਝੰਡਾ ਦੇ ਸੂਬਾਈ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਸਮੂਹ ਜਥੇਬੰਦੀਆਂ ਵੱਲੋਂ ਐੱਸ. ਈ. ਸਰਕਲ ਬਰਨਾਲਾ ਵੱਲੋਂ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਦੀ ਤਰੱਕੀ ਨਾ ਦੇਣ ਦੇ ਵਿਰੋਧ ਵਿਚ ਸਾਂਝੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਇੰਪਲਾਈਜ਼ ਫੈੱਡਰੇਸ਼ਨ ਕੇਸਰੀ ਝੰਡਾ ਦੇ ਸੂਬਾਈ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ ਪੰਜਾਬ ਦੇ ਸਰਕਲਾਂ ਵਿਚ 2007 ਤੱਕ ਸਹਾਇਕ ਲਾਈਨਮੈਨਾਂ ਤੋਂ ਲਾਈਨਮੈਨਾਂ ਦੀਆਂ ਤਰੱਕੀਆਂ ਪਿਛਲੇ ਸਾਲ ਤੱਕ ਕੀਤੀਆਂ ਜਾ ਚੁੱਕੀਆਂ ਹਨ ਪਰ ਐੱਸ. ਈ. ਸਰਕਲ ਬਰਨਾਲਾ ਵੱਲੋਂ 1998 ਤੱਕ ਹੀ ਸਹਾਇਕ ਲਾਈਨਮੈਨਾਂ ਨੂੰ ਪਦਉੱਨਤ ਕੀਤਾ ਗਿਆ। ਜਦਕਿ ਤਰੱਕੀਆਂ ਦੇ ਹੱਕਦਾਰ ਸਹਾਇਕ ਲਾਈਨਮੈਨਾਂ ਦੀ ਪਦਉੱਨਤੀ ਲਈ ਦਫ਼ਤਰਾਂ ਦੇ ਸਰਕਾਰੀ ਬਾਬੂ ਬਿਨਾਂ ਵਜ੍ਹਾ ਤਰੱਕੀਆਂ ਨੂੰ ਲਟਕਾ ਰਹੇ ਹਨ, ਜਿਸ ਕਾਰਨ ਸਹਾਇਕ ਲਾਈਨਮੈਨਾਂ 'ਚ ਭਾਰੀ ਰੋਸ ਹੈ । ਟੀ. ਐੱਸ. ਯੂ. ਦੇ ਸਰਕਲ ਆਗੂ ਜਸਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੁਲਜ਼ਮਾਂ ਦੀਆਂ ਰੁਕੀਆਂ ਤਰੱਕੀਆਂ ਜਲਦ ਨਾ ਕੀਤੀਆਂ ਗਈਆਂ ਤਾਂ ਸਾਂਝੀ ਸੰਘਰਸ਼ ਕਮੇਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਸਮੇਂ ਜਗਤਾਰ ਸਿੰਘ ਖੇੜੀ, ਗੁਰਲਾਭ ਸਿੰਘ, ਗੁਰਲਾਲ ਸਿੰਘ ਧੌਲਾ, ਦਰਸ਼ਨ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ ਮਾਨ, ਗੁਰਜੀਤ ਸਿੰਘ, ਜੋਗਿੰਦਰ ਸ਼ਰਮਾ, ਬੂਟਾ ਸਿੰਘ ਧਨੌਲਾ, ਦਰਸ਼ਨ ਸਿੰਘ ਰਾਜੀਆ, ਬਲਦੇਵ ਸਿੰਘ ਫੋਰਮੈਨ ਆਦਿ ਵੀ ਹਾਜ਼ਰ ਸਨ।
ਨੌਜਵਾਨ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਠੱਗੇ 9.20 ਲੱਖ
NEXT STORY