ਫਾਜ਼ਿਲਕਾ— ਕੱਲ੍ਹ ਹੋਈ ਤੇਜ਼ ਬਾਰਿਸ਼ ਕਾਰਨ ਫਾਜ਼ਿਲਕਾ ਦੇ ਪਿੰਡ ਪੈਂਚਾਵਲੀ 'ਚ ਨਾਲ ਵੱਗਦੀ ਨਹਿਰ 'ਚ ਪਾਣੀ ਵਧਣ ਨਾਲ ਪਾੜ ਪੈ ਗਿਆ। ਜਿਸ ਕਾਰਨ ਕਈ ਏਕੜ ਖੇਤਾਂ 'ਚ ਪਾਣੀ ਭਰਨ ਨਾਲ ਫਸਲ ਤਬਾਹ ਹੋ ਗਈ। ਪਾਣੀ ਦਾ ਬਹਾਅ ਜਿਆਦਾ ਹੋਣ ਕਾਰਨ ਪਾਣੀ ਕਈ ਫੈਕਟਰੀਆਂ 'ਚ ਵੀ ਜਾ ਵੜ੍ਹਿਆ ਜਿਸ ਨਾਲ ਫੈਕਟਰੀਆਂ ਦੇ ਸਾਮਾਨ ਦਾ ਵੀ ਕਾਫੀ ਨੁਕਸਾਨ ਹੋਇਆ।
ਉੱਧਰ ਐੱਸ.ਡੀ.ਓ. ਦਾ ਕਹਿਣਾ ਹੈ ਕਿ ਨਹਿਰ 'ਚ ਵਧ ਪਾਣੀ ਆਉਣ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਜਿਆਦਾ ਨੁਕਸਾਨ ਨਹੀਂ ਹੋਇਆ। ਫਿਲਹਾਲ ਪਿੰਡ ਵਾਸੀ ਆਪਣੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਵਾਇਰਸ ਅਟੈਕ ਨਾਲ ਬੀ. ਐੱਸ. ਐੱਨ. ਐੱਲ. ਦੀ ਇੰਟਰਨੈੱਟ ਸੇਵਾ ਤਿੰਨ ਦਿਨ ਤੋਂ ਠੱਪ
NEXT STORY