ਚੰਡੀਗੜ੍ਹ (ਰਾਏ) : ਚੰਡੀਗੜ੍ਹ ਨਿਗਮ ਨੇ ਸ਼ਹਿਰ 'ਚ ਜਲ ਸਪਲਾਈ ਦੀਆਂ ਦਰਾਂ ਵਧਾਏ ਜਾਣ ਤੋਂ ਬਾਅਦ ਹੁਣ ਲੋਕਾਂ ਨੂੰ ਦੁਪਹਿਰ ਦੇ ਸਮੇਂ ਵੀ ਪਾਣੀ ਦੀ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਨਿਗਮ ਦਾ ਯਤਨ ਸਫਲ ਰਿਹਾ ਤਾਂ 5 ਜਨਵਰੀ (ਐਤਵਾਰ) ਤੋਂ ਦੁਪਹਿਰ 12 ਤੋਂ 2 ਵਜੇ ਤੱਕ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਮੁਹੱਈਆ ਹੋਵੇਗੀ। ਨਿਗਮ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਨਿਗਮ ਦੇ ਇੰਜੀਨੀਅਰਿੰਗ ਵਿੰਗ ਵਲੋਂ ਪਿਛਲੇ ਕੁਝ ਦਿਨਾਂ ਤੋਂ ਇਸ ਦਾ ਅਭਿਆਸ ਕੀਤਾ ਜਾ ਰਿਹਾ ਹੈ ਅਤੇ ਉਹ ਸਫਲ ਰਿਹਾ ਹੈ।
ਸੂਤਰਾਂ ਮੁਤਾਬਕ ਨਿਗਮ ਨੂੰ ਇਸ ਲਈ ਭਾਖੜਾ ਨਹਿਰ ਦੇ ਕੱਚੇ ਪਾਣੀ ਦੀ ਪੰਪਿੰਗ ਸ਼ੁਰੂ ਕਰਨਾ ਹੋਵੇਗੀ ਅਤੇ ਕਜੌਲੀ ਤੋਂ ਮਸ਼ੀਨਰੀ ਨੂੰ ਚਲਾਉਣ ਲਈ ਪੰਪ ਲਾਉਣਾ ਹੋਵੇਗਾ ਅਤੇ ਸੈਕਟਰ-39 ਦੇ ਵਾਟਰ ਵਰਕਸ ਤੱਕ ਪਾਣੀ ਪਹੁੰਚਾਉਣਾ ਹੋਵੇਗਾ। ਪਾਣੀ ਦੀ ਸਪਲਾਈ ਦੇ ਸਮੇਂ ਤੋਂ ਇਕ ਘੰਟਾ ਪਹਿਲਾਂ ਮਸ਼ੀਨਾਂ ਨੂੰ ਚਾਲੂ ਕੀਤਾ ਜਾਵੇਗਾ ਤਾਂ ਜੋ ਸਪਲਾਈ ਲਈ ਉਚਿਤ ਦਬਾਅ ਬਣਾਇਆ ਜਾ ਸਕੇ।
ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈਟਲੈਂਡ ਪੁੱਜੇ ਪੰਛੀ ਕਰ ਰਹੇ ਅਠਖੇਲੀਆਂ ਤੇ ਮਸਤੀਆਂ
NEXT STORY