ਦੀਨਾਨਗਰ(ਗੋਰਾਇਆ)- ਪਿਛਲੇ ਦਿਨਾਂ ਤੋਂ ਲਗਾਤਾਰ ਪਹਾੜੀ ਇਲਾਕੇ 'ਚ ਹੋ ਰਹੀ ਬਾਰਿਸ਼ ਕਾਰਨ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਮਕੌੜਾ ਪੱਤਣ 'ਤੇ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਰਾਵੀ ਦਰਿਆ ਦੇ ਪਾਰਲੇ ਪਾਸੇ ਅੱਧੀ ਦਰਜਨ ਪਿੰਡ ਤੂਰਬਾਨੀ, ਚੇਬੇ, ਭਰਿਆਲ, ਲਸਿਆਣ, ਮੰਮੀ ਚਕਰੰਜਾ ਆਦਿ ਪਿੰਡਾਂ ਦਾ ਲਿੰਕ ਬਿਲਕੁਲ ਟੁੱਟ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ
ਇਸ ਦੇ ਨਾਲ ਹੀ ਆਉਣ-ਜਾਣ ਲਈ ਲੋਕਾਂ ਦੀ ਸਹੂਲਤ ਲਈ ਵਿਭਾਗ ਵੱਲੋਂ ਚਲਾਈ ਜਾਂਦੀ ਕਿਸ਼ਤੀ ਵੀ ਅੱਜ ਬੰਦ ਕਰਨੀ ਪਈ। ਕਿਉਂਕਿ ਪਾਣੀ ਕਾਫੀ ਤੇਜ਼ ਹੋਣ ਕਾਰਨ ਕਿਸ਼ਤੀ ਵੀ ਚਲਾਉਣੀ ਅਸੰਭਵ ਹੈ ਜਿਸ ਕਾਰਨ ਕਿਸ਼ਤੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਪਿੰਡ ਭਰਿਆਲ, ਤੂਰ ਦੇ ਸਕੂਲਾਂ 'ਚ ਅਧਿਆਪਰ ਅਤੇ ਬੱਚੇ ਸਕੂਲ ਨਹੀਂ ਪੁੱਜ ਸਕੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ
ਇਸ ਸਬੰਧੀ ਜਦ ਦਰਿਆ 'ਤੇ ਮੌਜੂਦ ਕਿਸ਼ਤੀ ਦੇ ਮਲਾਹ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਵਧਣ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਕਿਸ਼ਤੀ ਬੰਦ ਕਰ ਦਿੱਤੀ ਗਈ ਹੈ । ਜਾਣਕਾਰੀ ਅਨੁਸਾਰ ਅਜੇ ਪਾਣੀ ਦਾ ਪੱਧਰ ਹੋਰ ਵੱਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ-ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਅੰਮ੍ਰਿਤਸਰ ਸਿਰਫ ਇਸ ਕੰਮ 'ਚ ਪਿੱਛੇ, ਲੋਕਾਂ ਲਈ ਬਣੀ ਵੱਡੀ ਪ੍ਰੇਸ਼ਾਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ
NEXT STORY