ਜਲੰਧਰ (ਖੁਰਾਣਾ)—ਨਗਰ ਨਿਗਮ ਨੇ ਕੁਝ ਦਿਨ ਪਹਿਲਾਂ ਫੈਸਲਾ ਲਿਆ ਸੀ ਕਿ ਸਿਰਫ ਰਾਮਾ ਮੰਡੀ ਇਲਾਕੇ ਦੇ ਕੁਝ ਵਾਰਡਾਂ ਵਿਚ ਦੁਪਹਿਰ ਦੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇਗੀ ਕਿਉਂਕਿ ਇਸ ਇਲਾਕੇ ਦੀ ਸੀਵਰੇਜ ਵਿਵਸਥਾ ਬਾਕੀ ਸ਼ਹਿਰ ਨਾਲੋਂ ਵੱਖਰੀ ਹੈ। ਇਸ ਫੈਸਲੇ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਨਿਗਮ ਆ ਕੇ ਮੇਅਰ ਨਾਲ ਗੱਲ ਕੀਤੀ ਸੀ ਅਤੇ ਮੰਗ ਰੱਖੀ ਸੀ ਕਿ ਗਰਮੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਸ਼ਹਿਰ ਵਿਚ ਦੁਪਹਿਰ ਦੇ ਸਮੇਂ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ।
ਦੋਵਾਂ ਵਿਧਾਇਕਾਂ ਦੀ ਮੰਗ ਦੇ ਆਧਾਰ 'ਤੇ ਮੇਅਰ ਜਗਦੀਸ਼ ਰਾਜਾ ਨੇ ਅੱਜ ਓ. ਐਂਡ ਐੱਮ. ਸੈੱਲ ਦੇ ਐੱਸ. ਈ. ਕਿਸ਼ੋਰ ਬਾਂਸਲ ਅਤੇ ਐਕਸੀਅਨ ਸਤਿੰਦਰ ਮਹਾਜਨ ਆਦਿ ਨਾਲ ਇਕ ਮੀਟਿੰਗ ਕੀਤੀ, ਜਿਸ ਵਿਚ ਫੈਸਲਾ ਲਿਆ ਗਿਆ ਕਿ ਗਰਮੀਆਂ ਨੂੰ ਵੇਖਦੇ ਹੋਏ ਕੱਲ ਬੁੱਧਵਾਰ ਤੋਂ ਪੂਰੇ ਸ਼ਹਿਰ ਵਿਚ ਦੁਪਹਿਰ ਦਾ ਪਾਣੀ ਸਪਲਾਈ ਹੋਇਆ ਕਰੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਿਗਮ ਸਵੇਰੇ 5 ਤੋਂ 9 ਅਤੇ ਸ਼ਾਮ 5 ਤੋਂ 9 ਭਾਵ ਕੁਲ 8 ਘੰਟੇ ਪਾਣੀ ਦੀ ਸਪਲਾਈ ਕਰਦਾ ਹੈ। ਹੁਣ ਦੁਪਹਿਰ ਨੂੰ ਵੀ 12 ਤੋਂ 2 ਭਾਵ 2 ਘੰਟੇ ਹੋਰ ਸਪਲਾਈ ਕੀਤੀ ਜਾਵੇਗੀ।
ਬਿਜਲੀ ਕੱਟਾਂ ਕਾਰਨ ਆ ਰਹੀ ਪ੍ਰੇਸ਼ਾਨੀ
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗ ਰਹੇ ਹਨ ਅਤੇ ਕਈ ਥਾਵਾਂ 'ਤੇ ਤਾਂ ਕਈ-ਕਈ ਘੰਟੇ ਬਿਜਲੀ ਨਹੀਂ ਆਉਂਦੀ। ਲੋਕ ਪਾਣੀ ਤੱਕ ਨਹੀਂ ਭਰ ਪਾਉਂਦੇ, ਜਿਸ ਕਾਰਨ ਪ੍ਰੇਸ਼ਾਨੀਆਂ ਵਧ ਰਹੀਆਂ ਸਨ। ਇਨ੍ਹਾਂ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਦੁਪਹਿਰ ਦਾ ਪਾਣੀ ਸਪਲਾਈ ਹੋਣ ਕਾਰਨ ਸੀਵਰ ਲਾਈਨਾਂ 'ਤੇ ਵਾਧੂ ਬੋਝ ਪਵੇਗਾ ਪਰ ਫਿਰ ਵੀ ਲੋਕਾਂ ਦੀ ਸਹੂਲਤ ਲਈ ਦੁਪਹਿਰ ਦੇ ਸਮੇਂ ਪਾਣੀ ਦੀ ਸਪਲਾਈ ਬਹਾਲ ਕੀਤੀ ਜਾ ਰਹੀ ਹੈ।
ਮੋਹਾਲੀ 'ਚ 8.18 ਕਰੋੜ ਦੀ ਲਾਗਤ ਨਾਲ ਬਣੇਗੀ ਅਤਿ ਆਧੁਨਿਕ ਸ਼ੂਟਿੰਗ ਰੇਂਜ
NEXT STORY