ਚੰਡੀਗੜ੍ਹ (ਰਾਏ) - ਮੇਅਰ ਦੇਵੇਸ਼ ਮੌਦਗਿਲ ਦੀ ਅਗਵਾਈ 'ਚ ਨਿਗਮ ਦੀ ਵਿੱਤ ਅਤੇ ਕਰਾਰ ਕਮੇਟੀ ਦੀ ਟੀਮ ਨੇ ਵੀਰਵਾਰ ਨੂੰ ਕਜੌਲੀ ਵਾਟਰ ਹੈੱਡ ਦਾ ਦੌਰਾ ਕੀਤਾ। ਟੀਮ ਨੇ ਸ਼ਹਿਰ ਨੂੰ ਮਿਲਣ ਵਾਲੇ ਵਾਧੂ ਪਾਣੀ ਵਾਲੇ ਪਲਾਂਟਾਂ ਤੇ ਉਨ੍ਹਾਂ ਸਥਾਨਾਂ ਦਾ ਦੌਰਾ ਕੀਤਾ ਜਿਥੋਂ ਸ਼ਹਿਰ ਨੂੰ ਆਉਣ ਵਾਲੀਆਂ ਪਾਈਪ ਲਾਈਨਾਂ ਤੇ ਸਬੰਧਿਤ ਬੂਟਿੰਗ ਪੰਪ ਲੱਗੇ ਹਨ। ਸਭ ਤੋਂ ਪਹਿਲਾਂ ਕਜੌਲੀ ਵਾਟਰ ਹੈੱਡ ਦਾ ਦੌਰਾ ਕਰ ਕੇ ਉਥੋਂ ਦੀ ਸਪਲਾਈ ਨਾਲ ਸਬੰਧਿਤ ਹਰ ਤਕਨੀਕ ਦੇ ਪਹਿਲੂਆਂ ਦੀ ਜਾਣਕਾਰੀ ਲਈ ਗਈ। ਇਸ ਤੋਂ ਬਾਅਦ ਪਾਣੀ ਸਪਲਾਈ ਦੀ ਨਵੀਂ ਵਿਛਣ ਵਾਲੀ ਪਾਈਪ ਲਾਈਨ ਦੀ ਸਾਈਟ ਦਾ ਵੀ ਮੁਆਇਨਾ ਕੀਤਾ।
ਵਾਪਸੀ 'ਚ ਸੈਕਟਰ-39 ਚੰਡੀਗੜ੍ਹ 'ਚ ਲੱਗੇ ਵਾਟਰ ਟੈਂਕਾਂ ਦਾ ਵੀ ਜਾਇਜ਼ਾ ਲੈਣ ਤੋਂ ਬਾਅਦ ਟੀਮ ਬਾਅਦ ਦੁਪਹਿਰ ਚੰਡੀਗੜ੍ਹ ਪਹੁੰਚੀ। ਟੀਮ 'ਚ ਮੇਅਰ ਤੋਂ ਇਲਾਵਾ ਕਮੇਟੀ ਮੈਂਬਰ ਤੇ ਕੌਂਸਲਰ ਅਨਿਲ ਦੂਬੇ, ਕੌਂਸਲਰ ਹਰਦੀਪ ਸਿੰਘ, ਨਿਗਮ ਦੇ ਮੁੱਖ ਇੰਜੀਨੀਅਰ ਮਨੋਜ ਬਾਂਸਲ, ਇੰਜਨੀਅਰ ਸੰਜੇ ਅਰੋੜਾ, ਕਾਰਜਕਾਰੀ ਇੰਜੀਨੀਅਰ ਹਰੀਸ਼ ਸੈਣੀ ਤੇ ਸਹਾਇਕ ਲੋਕ ਸੰਪਰਕ ਅਧਿਕਾਰੀ ਸੰਜੀਵ ਕੁਮਾਰ ਵਰਮਾ ਵੀ ਸ਼ਾਮਿਲ ਸਨ। ਸ਼ਹਿਰ ਨੂੰ ਵਾਧੂ ਪਾਣੀ ਦੀ ਸਪਲਾਈ ਲਈ ਮੇਅਰ ਨੇ ਮਾਰਚ ਵਿਚ ਹੀ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਦੇ ਨਾਲ ਹੀ ਪਹਿਲੀ ਮਈ 2018 ਨੂੰ ਸ਼ਹਿਰ ਵਾਸੀਆਂ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਦਾ ਵੱਡਾ ਐਲਾਨ ਕੀਤਾ ਸੀ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਵੀ ਇਸ ਕਾਫਲੇ ਵਿਚ ਸ਼ਾਮਿਲ ਸਨ। ਦੌਰੇ ਵਿਚ ਵੀ ਮੇਅਰ ਨੇ ਚੀਫ ਇੰਜੀਨੀਅਰ ਤੇ ਉਨ੍ਹਾਂ ਦੇ ਸਬੰਧਿਤ ਸਟਾਫ ਨੂੰ ਉਸੇ ਤਰ੍ਹਾਂ ਦੀਆਂ ਵਿਸ਼ੇਸ਼ ਹਦਾਇਤਾਂ ਦਿੱਤੀਆਂ। ਇਸ ਦੌਰੇ 'ਚ ਸਬੰਧਿਤ ਕਮੇਟੀ ਦੇ ਕੌਂਸਲਰ ਦਵਿੰਦਰ ਸਿੰਘ ਬਬਲਾ, ਹੀਰਾ ਨੇਗੀ, ਰਾਜਬਾਲਾ ਮਲਿਕ, ਫਰਮਿਲਾ ਦੇਵੀ ਨਹੀਂ ਪੁੱਜੇ। ਸਿਰਫ ਅਨਿਲ ਦੂਬੇ ਹੀ ਕਮੇਟੀ ਮੈਂਬਰਾਂ ਵਿਚੋਂ ਸ਼ਾਮਿਲ ਸਨ।
3 ਦਿਨਾਂ 'ਚ ਹੀ ਪਾਣੀ ਦਾ ਸੰਕਟ ਗੰਭੀਰ
ਸ਼ਹਿਰ 'ਚ ਅੱਜ ਵੀ ਪਾਣੀ ਦੀ ਘਾਟ ਨਾਲ ਸ਼ਹਿਰ ਵਾਸੀਆਂ ਨੂੰ ਪਾਣੀ ਲਈ ਦੋ-ਚਾਰ ਹੋਣਾ ਪੈ ਰਿਹਾ ਹੈ। ਸ਼ਹਿਰ ਵਿਚ ਕਈ ਜਗ੍ਹਾ ਵੀਰਵਾਰ ਨੂੰ ਪਾਣੀ ਲੋਅ ਪ੍ਰੈਸ਼ਰ ਨਾਲ ਵੀ ਨਹੀਂ ਆ ਸਕਿਆ। ਨਿਗਮ ਦਾ 6 ਮਈ ਤਕ ਲੋਅ ਪ੍ਰੈਸ਼ਰ ਸਪਲਾਈ ਦਾ ਦਾਅਵਾ ਫੇਲ ਹੁੰਦਾ ਦਿਸਿਆ, ਵੀਰਵਾਰ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਸੈਕਟਰ-20, 21, 22, 23, 36, 41, 42, 43 ਤੇ 45 'ਚ ਰਹੀ। ਇੱਥੇ ਸ਼ਾਮ ਨੂੰ ਗਰਾਊਂਡ ਫਲੋਰ 'ਤੇ ਵੀ ਪਾਣੀ ਨਹੀਂ ਆਇਆ। ਉਥੇ ਹੀ ਸ਼ਹਿਰ ਭਰ ਵਿਚ ਉਪਰੀਆਂ ਮੰਜ਼ਿਲਾਂ ਵਿਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਨਹੀਂ ਚੜ੍ਹਿਆ। 3 ਦਿਨਾਂ ਵਿਚ ਹੀ ਸ਼ਹਿਰ ਵਿਚ ਪਾਣੀ ਦਾ ਸੰਕਟ ਗੰਭੀਰ ਹੈ। ਹਾਲੇ ਇਹ ਹਾਲਤ ਲੋਕਾਂ ਨੂੰ 6 ਮਈ ਤੱਕ ਸਹਿਣ ਕਰਨੀ ਪੈਣੀ ਹੈ। ਅੱਜ ਵੀ ਇਨ੍ਹਾਂ ਸੈਕਟਰਾਂ 'ਚ ਲੋਕਾਂ ਨੇ ਨਿਗਮ ਦਫਤਰ 'ਚ ਕਾਲ ਕਰ ਕੇ ਪਾਣੀ ਦੇ ਟੈਂਕਰ ਮੰਗਵਾਏ।
ਕੁਲ 958 ਸ਼ਿਕਾਇਤਾਂ
ਨਿਗਮ ਦੇ ਪਬਲਿਕ ਹੈਲਥ ਵਿਭਾਗ ਦੇ ਐੱਸ. ਡੀ. ਓ. ਸੰਜੇ ਚੌਹਾਨ ਨੇ ਦੱਸਿਆ ਕਿ ਪਿਛਲੇ 3 ਦਿਨ ਵਿਚ ਨਗਰ ਨਿਗਮ ਦੇ ਕੋਲ ਪਾਣੀ ਦੀ ਘਾਟ ਸਬੰਧੀ ਕੁਲ 958 ਸ਼ਿਕਾਇਤਾਂ ਆਈਆਂ ਹਨ। ਉਥੇ ਹੀ 358 ਟੈਂਕਰ ਸ਼ਹਿਰ ਭਰ 'ਚ ਭੇਜੇ ਹਨ। ਨਿਗਮ ਕੋਲ ਕੁਲ 21 ਟੈਂਕਰ ਹਨ। ਇਨ੍ਹਾਂ ਵਿਚੋਂ 7 ਰੈਂਟ 'ਤੇ ਹਨ ਤੇ 14 ਆਪਣੇ। ਇਨ੍ਹਾਂ 'ਚ 10 ਟੈਂਕਰ ਮੋਟਰ ਵਾਲੇ ਹਨ ਤੇ 4 ਆਮ।
ਵਿਦੇਸ਼ ਭੇਜਣ ਦੇ ਨਾਂ 'ਤੇ 2.40 ਠੱਗੇ
NEXT STORY