ਹੁਸ਼ਿਆਰਪੁਰ, (ਘੁੰਮਣ)- ਬੀਤੀ ਰਾਤ ਮੀਂਹ ਪੈਣ ਨਾਲ ਅੱਜ ਸਵੇਰੇ ਮੰਡੀ ਦੇ ਚਾਰੇ ਪਾਸੇ ਪਾਣੀ ਭਰ ਗਿਆ ਅਤੇ ਦਲਦਲ ਬਣ ਗਈ, ਜਿਸ ਕਾਰਨ ਕਿਸਾਨਾਂ, ਆਡ਼੍ਹਤੀਆਂ ਅਤੇ ਸਬਜ਼ੀ ਖਰੀਦਣ ਆਏ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਬਜ਼ੀ ਮੰਡੀ ਆਡ਼੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਪਸਰੀਚਾ ਸਮੇਤ ਪ੍ਰਮੁੱਖ ਆਡ਼੍ਹਤੀਆਂ ਸੇਠ ਹਰੀ ਚੰਦ ਗਰੋਵਰ, ਕੁਲਵਿੰਦਰ ਸਚਦੇਵਾ, ਓਮ ਪ੍ਰਕਾਸ਼, ਸੰਜੀਵ ਕੁਮਾਰ ਬੰਟੀ, ਤਰਸੇਮ ਮੌਦਗਿਲ, ਹਰਭਜਨ ਸਿੰਘ, ਨਰਿੰਦਰ ਮਲਿਕ, ਚੰਦਰ ਮਲਿਕ, ਸੰਜੀਵ ਕੁਮਾਰ ਆਦਿ ਨੇ ਦੱਸਿਆ ਕਿ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਹੀ ਮੰਡੀ ਦੀ ਹਾਲਤ ਬਹੁਤ ਤਰਸਯੋਗ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਮੀਂਹ ਬੰਦ ਹੋ ਜਾਣ ਦੇ ਬਾਵਜੂਦ ਦੁਪਹਿਰ 12 ਵਜੇ ਤੱਕ ਮੰਡੀ ਵਿਚ ਪਾਣੀ ਭਰਿਆ ਰਿਹਾ।
ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਆਡ਼੍ਹਤੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਜਿਹੇ ਹਾਲਾਤ ’ਚ ਕਾਰੋਬਾਰ ਵੀ ਪ੍ਰਭਾਵਿਤ ਹੁੰਦਾ ਹੈ। ਆਡ਼੍ਹਤੀਆਂ ਨੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ
ਕਿ ਸਬਜ਼ੀ ਮੰਡੀ ਵਿਚ ਪਾਣੀ ਦੀ ਨਿਕਾਸੀ ਅਤੇ ਸਫਾਈ ਵਿਵਸਥਾ ਯਕੀਨੀ ਬਣਾਈ ਜਾਵੇ।
58 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ
NEXT STORY